80 ਸਾਲ ਤੋਂ ਵੱਧ ਉਮਰ ਦੇ ਵੋਟਰ ਦੀ ਬੈਲਟ ਪੇਪਰ ਰਾਹੀ ਪੈ ਰਹੀ ਵੋਟ - ਵੱਧ ਉਮਰ ਦੇ ਵੋਟਰ
ਮੋਗਾ : ਜਿਵੇਂ-ਜਿਵੇਂ ਵੋਟਾਂ ਦੇ ਨਜ਼ਦੀਕ ਆ ਰਹੇ ਹਨ, ਚੋਣ ਕਮਿਸ਼ਨ ਵਲੋਂ ਹਰ ਤਰ੍ਹਾਂ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਚੋਣ ਕਮਿਸ਼ਨ ਦੀ ਹਦਾਇਤ ਹੈ ਕਿ ਅੱਸੀ ਸਾਲ ਤੋਂ ਵੱਧ ਉਮਰ ਜਾਂ ਜੋ ਚੱਲਣ ਫਿਰਨ 'ਚ ਅਸਮਰਥ ਹਨ,ਉਨ੍ਹਾਂ ਦੀਆਂ ਵੋਟਾਂ ਬੈਲਟ ਪੇਪਰ ਰਾਹੀ ਘਰ 'ਚ ਜਾ ਕੇ ਪਵਾਈਆਂ ਜਾਣਗੀਆਂ। ਜਿਸ ਦੇ ਚੱਲਦਿਆਂ ਚੋਣ ਕਮਿਸ਼ਨ ਦੇ ਹਦਾਇਤਾਂ ਅਨੁਸਾਰ ਮੋਗਾ 'ਚ ਵੀ ਇਹ ਵੋਟਾਂ ਪਵਾਈਆਂ ਜਾ ਰਹੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮਤਾਬਿਕ ਕਿ ਮੋਗਾ 'ਚ ਇਸ ਤਰ੍ਹਾਂ ਦੀਆਂ 121 ਵੋਟਾਂ ਹਨ ਅਤੇ ਵੋਟਾਂ ਪਵਾਉਣ ਦਾ ਕੰਮ ਦੋ ਦਿਨਾਂ 'ਚ ਪੂਰਾ ਕੀਤਾ ਜਾਵੇਗਾ। ਇਸ ਲਈ ਮੋਗਾ ਹਲਕਾ 'ਚ ਸਤ ਟੀਮਾਂ ਬਣਾਈਆਂ ਗਈਆਂ ਹਨ।
Last Updated : Feb 3, 2023, 8:11 PM IST