80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਚੋਣ ਕਮਿਸ਼ਨ ਵੱਲੋਂ ਦਿੱਤੀ ਇਹ ਖਾਸ ਸਹੂਲਤ - Punjab Assembly Election 2022
ਫਿਰੋਜ਼ਪੁਰ: 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਕਮਿਸ਼ਨ ਵੱਲੋਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ਚੋਣ ਕਮਿਸ਼ਨ ਵੱਲੋਂ ਇਸ ਵਾਰ ਪੀਡਬਲਿਊਡੀ ਵੋਟਰਾਂ ਜੋ ਕਿ 80 ਸਾਲ ਤੋਂ ਵੱਧ ਉਮਰ ਵਾਲੇ ਅਤੇ ਅਪਾਹਜ ਹਨ ਨੂੰ ਘਰ ਵਿੱਚ ਹੀ ਵੋਟਾਂ ਪਵਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਲਈ ਵੋਟਰ ਦੁਆਰਾ ਇੱਕ ਫਾਰਮ ਭਰਿਆ ਜਾਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੋ ਚੋਣ ਕਮਿਸ਼ਨ ਵੱਲੋਂ ਮੁਹਿੰਮ ਚਲਾਈ ਗਈ ਹੈ ਬਹੁਤ ਹੀ ਵਧੀਆ ਮੁਹਿੰਮ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੀਡਬਲਿਊਡੀ ਵੋਟਰਾਂ ਦੀਆਂ ਵੋਟਾਂ ਟੀਮਾਂ ਵੱਲੋਂ ਘਰ-ਘਰ ਜਾ ਕੇ ਪਵਾਈਆਂ ਜਾ ਰਹੀਆਂ ਹਨ।
Last Updated : Feb 3, 2023, 8:12 PM IST