ਪਹਿਲੀ ਵਾਰ ਵੋਟ ਪਾਉਣ ਵਾਲੀਆਂ ਲੜਕੀਆਂ ਭਵਿੱਖ ਨੂੰ ਲੈ ਕੇ ਉਤਸ਼ਾਹਿਤ - ਪਿੰਡ ਨੰਗਲ ਕਲਾਂ ਵਿੱਚ ਨੌਜਵਾਨ ਲੜਕੀਆਂ
ਸਰਦੂਲਗੜ੍ਹ: ਪੰਜਾਬ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੋਟਰਾਂ ਦੇ ਵਿੱਚ ਵੋਟਾਂ ਪਾਉਣ ਨੂੰ ਲੈ ਕੇ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਲੜਕੇ ਲੜਕੀਆਂ ਦੇ ਵਿੱਚ ਵੀ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਹਲਕਾ ਸਰਦੂਲਗੜ੍ਹ ਦੇ ਪਿੰਡ ਨੰਗਲ ਕਲਾਂ ਵਿੱਚ ਨੌਜਵਾਨ ਲੜਕੀਆਂ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਈ। ਉਨ੍ਹਾਂ ਨੇ ਕੀ ਕੁਝ ਕਿਹਾ ਈ ਟੀਵੀ ਭਾਰਤ ਦੇ ਜ਼ਰੀਏ ਆਓ ਤੁਹਾਨੂੰ ਵੀ ਸੁਣਾ ਦਿੰਦੇ ਹਾਂ। ਪਹਿਲੀ ਵਾਰ ਵੋਟ ਪਾ ਰਹੀਆਂ ਲੜਕੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਆਉਣ ਵਾਲੇ ਭਵਿੱਖ ਦੇ ਲਈ ਵਧੀਆ ਸਰਕਾਰ ਚਾਹੀਦੀ ਹੈ ਜਿਸ ਨੂੰ ਲੈ ਕੇ ਅੱਜ ਉਨ੍ਹਾਂ ਵੱਲੋਂ ਅਜਿਹੇ ਹੀ ਇਕ ਉਮੀਦਵਾਰ ਦੀ ਚੋਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਖੁਸ਼ੀ ਵੀ ਹੈ ਕਿ ਉਹ ਲੋਕਤੰਤਰ ਦੇ ਵਿੱਚ ਆਪਣੀ ਵੋਟ ਪਾਉਣ ਦੇ ਲਈ ਹਿੱਸੇਦਾਰ ਬਣੀਆਂ ਹਨ ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਰੁਜ਼ਗਾਰ ਨਸ਼ਿਆਂ ਤੋਂ ਮੁਕਤੀ ਅਤੇ ਸਿੱਖਿਆ ਦਾ ਵਧੀਆ ਢਾਂਚਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦਾ ਭਵਿੱਖ ਰੌਸ਼ਨ ਹੋ ਸਕੇ।
Last Updated : Feb 3, 2023, 8:17 PM IST