ਕਾਂਗਰਸੀ ਉਮੀਦਵਾਰ ਮਾਲਵੀਕਾ ਸੂਦ ਨੇ ਪਾਈ ਵੋਟ - Vote cast by Malvika Sood
ਮੋਗਾ: ਬਾਲੀਵੁੱਡ ਅਦਾਕਾਰ ਸੋਨੂੰ ਸੂਦ (Bollywood actor Sonu Sood) ਦੀ ਭੈਣ ਮਾਲਵੀਕਾ ਸੂਦ ਵੱਲੋਂ ਵੋਟ ਪਾਈ ਗਈ ਹੈ। ਇਸ ਮੌਕੇ ਉਨ੍ਹਾਂ ਨੇ ਮੋਗਾ (Moga) ਦੇ ਹਰ ਵਿਅਕਤੀ ਨੂੰ ਵੋਟ ਪਾਉਣ ਦੀ ਵੀ ਅਪੀਲ ਕੀਤੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਮਾਲਵੀਕਾ ਸੂਦ ਹਮੇਸ਼ਾ ਹੀ ਮੋਗੇ (Moga) ਦੇ ਲੋਕਾਂ ਨਾਲ ਹਰ ਦੁੱਖ-ਸੁੱਖ ਵਿੱਚ ਖੜ੍ਹੀ ਰਹੇਗੀ ਅਤੇ ਨਾਲ ਹੀ ਉਨ੍ਹਾਂ ਨੇ ਆਪਣੀ ਜਿੱਤ ਦੇ ਲਈ ਅਰਦਾਸ ਵੀ ਕੀਤੀ। ਉਨ੍ਹਾਂ ਕਿਹਾ ਕਿ ਉਹ ਮੋਗਾ (Moga) ਦੇ ਵਿਕਾਸ ਲਈ ਹਰ ਕਦਮ ਚੁੱਕੇਗੀ ਅਤੇ ਚੋਣਾਂ ਤੋਂ ਪਹਿਲਾਂ ਮੇਰੇ ਲੋਕਾਂ ਦੇ ਸਾਥ ਲਈ ਉਨ੍ਹਾਂ ਨੇ ਹਲਕੇ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ।
Last Updated : Feb 3, 2023, 8:17 PM IST