ਨਾਜਾਇਜ਼ ਮਾਈਨਿੰਗ ਨੂੰ ਲੈਕੇ ਪਿੰਡ ਵਾਸੀਆ ਦਾ ਧਰਨਾ - ਭਿਆਨਕ ਸੜਕ ਹਾਦਸਾ
ਹੁਸ਼ਿਆਰਪੁਰ: ਮੁਕੇਰੀਆਂ 'ਚ ਚੱਲਦੀ ਨਾਜਾਇਜ਼ ਮਾਈਨਿੰਗ (Illegal mining in Mukerian) ਨੂੰ ਲੈ ਕੇ ਪਿੰਡ ਚੱਕਵਾਲ ਦੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ (Protest) ਕੀਤਾ ਗਿਆ ਹੈ। ਪਿੰਡ ਵਾਸੀਆ ਦਾ ਕਹਿਣਾ ਹੈ ਕਿ ਰੇਤ ਨਾਲ ਭਰੇ ਟਰੱਕ ਤੇ ਟਰਾਲੀਆਂ ਨੇ ਉਨ੍ਹਾਂ ਦੇ ਪਿੰਡ ਦੇ ਰਾਸਤੇ ਨੂੰ ਬਹੁਤ ਨੁਕਸਾਨ ਪਹਚਾਇਆ ਹੈ। ਉਨ੍ਹਾਂ ਕਿਹਾ ਇਨ੍ਹਾਂ ਵਾਹਨਾਂ ਦੇ ਕਾਰਨ ਕੋਈ ਭਿਆਨਕ ਸੜਕ ਹਾਦਸਾ (Terrible road accident) ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਇਨ੍ਹਾਂ ਵਾਹਨਾਂ ਕਾਰਨ ਪਿੰਡ ਦੇ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਦੂਜੇ ਪਾਸੇ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਇਨ੍ਹਾਂ ਵਾਹਨਾਂ ਦੇ ਕਾਗਜ਼ ਚੈੱਕ ਕੀਤੇ ਜਾ ਰਹੇ ਹਨ ਅਤੇ ਕਾਗਜ਼ ਪੂਰੇ ਨਾ ਹੋਣ ਵਾਲੇ ਵਾਹਨਾ ਨੂੰ ਬੰਦ ਕੀਤਾ ਜਾਵੇਗਾ।
Last Updated : Feb 3, 2023, 8:20 PM IST