ਲੁਧਿਆਣਾ ’ਚ ਗੁੰਡਾਗਰਦੀ ਦਾ ਨੰਗਾ-ਨਾਚ! ਵੀਡੀਓ ਵਾਇਰਲ - Ludhiana latest news
ਲੁਧਿਆਣਾ: ਸ਼ਹਿਰ ਦੇ ਰਿਸ਼ਭ ਢਾਬੇ ’ਤੇ ਝਗੜੇ ਦੀ ਵੀਡੀਓ ਵਾਇਰਲ (Video of fight at Rishabh Dhaba ) ਹੋ ਰਹੀ ਹੈ ਜਿਸ ਵਿੱਚ ਢਾਬੇ ਦੇ ਕਰਿੰਦੇ, ਮਾਲਕ ਅਤੇ ਨੌਜਵਾਨਾਂ ਵਿਚਕਾਰ ਝਗੜਾ ਹੋ ਰਿਹਾ ਹੈ ਪੂਰਾ ਮਾਮਲਾ ਹੋਲੀ ਤੋਂ ਇਕ ਦਿਨ ਬਾਅਦ ਦਾ ਦੱਸਿਆ ਜਾ ਰਿਹਾ ਹੈ ਜਦੋਂ ਦੋ ਨੌਜਵਾਨ ਢਾਬੇ ’ਤੇ ਖਾਣਾ ਖਾਣ ਆਏ ਅਤੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਉਨ੍ਹਾਂ ਦੇ ਢਾਬੇ ਦੇ ਮਾਲਕ ਦੇ ਨਾਲ ਲੜਾਈ ਹੋ ਗਈ। ਇਸ ਦੌਰਾਨ ਦੋਵਾਂ ਦਾ ਢਾਬੇ ਦੇ ਮਾਲਕ ਰਿਸ਼ਭ ਅਤੇ ਹੋਰਨਾਂ ਕਰਿੰਦਿਆਂ ਦੇ ਨਾਲ ਝਗੜਾ ਹੋਇਆ ਜਿਸ ਤੋਂ ਬਾਅਦ ਦੋਵੇਂ ਨੌਜਵਾਨ ਆਪਣੇ ਕੁਝ ਸਾਥੀਆਂ ਦੇ ਨਾਲ ਆਏ ਅਤੇ ਜੰਮ ਕੇ ਢਾਬੇ ’ਤੇ ਹੰਗਾਮਾ ਹੋਇਆ। ਇਸ ਪੂਰੀ ਘਟਨਾ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਉਧਰ ਦੂਜੇ ਪਾਸੇ ਰਿਸ਼ਭ ਢਾਬੇ ਤੇ ਕੰਮ ਕਰਨ ਵਾਲੇ ਕਰਿੰਦੇ ਨੇ ਦੱਸਿਆ ਕਿ ਇਹ ਪੂਰਾ ਝਗੜਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵੱਲੋਂ ਪਹਿਲਾ ਖੁਦ ਆ ਕੇ ਢਾਬੇ ’ਤੇ ਗੁੰਡਾਗਰਦੀ ਕੀਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਾਥੀਆਂ ਸਣੇ ਆ ਕੇ ਹਮਲਾ ਕੀਤਾ। ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਿਹਾ ਹੈ ਕਿ ਕਾਰਵਾਈ ਕੀਤੀ ਜਾ ਰਹੀ ਹੈ।
Last Updated : Feb 3, 2023, 8:20 PM IST