ਅਕਾਲੀ ਆਗੂ ਦੀ ਸਫਾਈ ਕਰਮਚਾਰੀਆਂ ਨੂੰ ਧਮਕੀ ! ਵੀਡੀਓ ਵਾਇਰਲ - Video of Akali leader Kamaljit Singh Bhatia
ਜਲੰਧਰ: ਪਿਛਲੇ ਕੁੱਝ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕ ਸਰਕਾਰੀ ਹਸਪਤਾਲਾਂ, ਸਕੂਲਾਂ, ਥਾਣਿਆਂ ਸਮੇਤ ਕਈ ਜਗ੍ਹਾ ’ਤੇ ਛਾਪੇਮਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਹੀ ਜਲੰਧਰ ਤੋਂ ਅਕਾਲੀ ਆਗੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਅਕਾਲੀ ਆਗੂ ਕਮਲਜੀਤ ਸਿੰਘ ਭਾਟੀਆ ਦੱਸੇ ਜਾ ਰਹੇ ਹਨ ਜਿਹੜੇ ਕਿ ਸਫਾਈ ਕਰਮਚਾਰੀਆਂ ਨੂੰ ਧਮਕੀ ਦਿੰਦੇ ਵਿਖਾਈ ਦੇ ਰਹੇ ( Kamaljit Singh Bhatia threatening sanitation workers in Jalandhar goes viral) ਹਨ। ਇਸ ਵੀਡੀਓ ਉਹ ਸਫਾਈ ਕਰਮਚਾਰੀਆਂ ਨੂੰ ਕਹਿ ਰਹੇ ਹਨ ਕਿ ਸਫਾਈ ਲਈ ਸਮੇਂ ਦਾ ਧਿਆਨ ਦਿਓ ਫੇਰ ਨਾ ਕਿਹੋ ਕੁੱਟਾਪਾ ਹੋਵੇਗਾ। ਇਸ ਬਿਆਨ ਤੋਂ ਬਾਅਦ ਵੀ ਸਫਾਈ ਕਰਮਚਾਰੀ ਸ਼ਾਂਤੀ ਨਾਲ ਉਨ੍ਹਾਂ ਦੀਆਂ ਗੱਲਾਂ ਸੁਣਦੇ ਵਿਖਾਈ ਦੇ ਰਹੇ ਹਨ ਪਰ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
Last Updated : Feb 3, 2023, 8:20 PM IST
TAGGED:
ਸਫਾਈ ਕਰਮਚਾਰੀਆਂ ਨੂੰ ਧਮਕੀ