ਪੰਜਾਬ

punjab

ETV Bharat / videos

ਕਿਸਾਨਾਂ ਦੇ ਵਿਰੋਧ ਤੇ ਮੁੱਖ ਮੰਤਰੀ ਚੰਨੀ ਦੇ ਚੌਪਰ ਮਾਮਲੇ ’ਚ ਕੇਂਦਰੀ ਰੇਲ ਮੰਤਰੀ ਦਾ ਵੱਡਾ ਬਿਆਨ

By

Published : Feb 15, 2022, 7:41 AM IST

Updated : Feb 3, 2023, 8:12 PM IST

ਬਰਨਾਲਾ: ਵਿਧਾਨ ਸਭਾ ਹਲਕੇ ਬਰਨਾਲਾ ਵਿੱਚ ਵੀ ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਨੇ ਬੀਜੇਪੀ ਉਮੀਦਵਾਰ ਧੀਰਜ ਕੁਮਾਰ ਦੇ ਹੱਕ ਵਿੱਚ ਚੋਣ ਰੈਲੀ ਕੀਤੀ ਗਈ। ਇਸ ਦੌਰਾਨ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਜੰਮ ਕੇ ਨਿਸ਼ਾਨੇ ਸਾਧੇ। ਉਥੇ ਹੀ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਉਹਨਾਂ ਦੇ ਚੌਪਰ ਨੂੰ ਰੋਕਣ ਦੇ ਲਗਾਏ ਦੋਸ਼ਾਂ ਉਪਰ ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਚਰਨਜੀਤ ਚੰਨੀ ਦੀ ਹੈ। ਜੋ ਮੁੱਖ ਮੰਤਰੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਰੱਖ ਸਕਦਾ, ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਦੇ ਪ੍ਰਬੰਧ ਕਰਨ ਵਿਚ ਵੀ ਕਾਂਗਰਸ ਸਰਕਾਰ ਨਾਕਾਮ ਰਹੀ ਸੀ। ਕਿਸਾਨਾਂ ਵਲੋਂ ਬੀਜੇਪੀ ਨੇਤਾਵਾਂ ਦਾ ਵਿਰੋਧ ਕੀਤੇ ਜਾਣ 'ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਬੀਜੇਪੀ ਦੇ ਨਾਲ ਹਨ। ਬੀਜੇਪੀ ਸਰਕਾਰ ਹੀ ਉਹਨਾਂ ਨੂੰ ਸੁਰੱਖਿਆ ਤੇ ਵਿਕਾਸ ਦੇ ਸਕਦੀ ਹੈ।
Last Updated : Feb 3, 2023, 8:12 PM IST

ABOUT THE AUTHOR

...view details