ਕੇਂਦਰ ਸਰਕਾਰ ਪੰਜਾਬ ਦੀ ਧਰਤੀ ਪੈਰ ਨਹੀਂ ਪਸਾਰ ਸਕੇਗੀ:ਕੁਲਤਾਰ ਸਿੰਘ ਸੰਧਵਾਂ - ਉਸਾਰੇ ਭਾਖੜਾ ਡੈਮ ਦੀ ਮੈਨੇਜਮੈਂਟ
ਫਰੀਦਕੋਟ:ਭਾਖੜਾ ਡੈਮ ਮੈਨਜਮੈਂਟ ਮਾਮਲੇ ਤੇ ਆਮ ਆਦਮੀ ਪਾਰਟੀ ਦੇ ਆਗੂ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ਨੂੰ ਘੇਰਦਿਆ ਕਿਹਾ ਕਿ ਪੰਜਾਬ ਦੀ ਹਿੱਕ 'ਤੇ ਉਸਾਰੇ ਭਾਖੜਾ ਡੈਮ ਦੀ ਮੈਨੇਜਮੈਂਟ ਤੋਂ ਪੰਜਾਬ ਨੂੰ ਲਾਂਭੇ ਕਰਕੇ ਕੇਂਦਰ ਸਰਕਾਰ ਸੂਬਿਆਂ ਦੇ ਅਧਿਕਾਰਾਂ ਤੇ ਡਾਕੇ ਮਾਰਨ ਦੀ ਪ੍ਰੰਪਰਾ ਨੂੰ ਹੋਰ ਅੱਗੇ ਵਧਾ ਰਹੀ ਹੈ। ਜੋ ਕਿ ਫੈਡਰਿਲਜ਼ਮ ਦੇ ਸਿਧਾਂਤ ਦੇ ਬਿਲਕੁੱਲ ਉਲਟ ਹੈ। ਭਾਖੜਾ ਦੇ ਗੇਟ ਖੋਲਣ ਦਾ ਖਮਿਆਜ਼ਾ ਪੰਜਾਬ ਦੇ ਬਾਸ਼ਿੰਦਿਆਂ ਨੂੰ ਭੁਗਤਣਾ ਪੈਂਦਾ ਅਤੇ ਉਸ ਸਬੰਧੀ ਫੈਸਲੇ ਲੈਣ ਵਾਲੀ ਮੈਨੇਜਮੈਂਟ ਚੋਂ ਪੰਜਾਬ ਨੂੰ ਮਨਫ਼ੀ ਕਰਕੇ ਕੇਂਦਰ ਸਰਕਾਰ ਇਹ ਵਹਿਮ ਮਨ ਚੋਂ ਕੱਢ ਦੇਵੇ ਕਿ ਉਹ ਪੰਜਾਬ ਦੀ ਧਰਤੀ ਤੇ ਆਪਣੇ ਪੈਰ ਪਸਾਰਨ 'ਚ ਸਫਲ ਹੋ ਜਾਵੇਗੀ।
Last Updated : Feb 3, 2023, 8:17 PM IST