Ukraine Russia war: ਯੂਕਰੇਨ 'ਚ ਭੁੱਖੇ ਮਰ ਰਹੇ ਭਾਰਤੀ ਵਿਦਿਆਰਥੀ - ਯੂਕਰੇਨ ਦੀ ਰਾਜਧਾਨੀ ਕੀਵ
ਬਰਨਾਲਾ: ਪੰਜ ਸਾਲ ਪਹਿਲਾਂ ਯੂਕਰੇਨ (Ukraine) ਵਿਖੇ ਮੈਡੀਕਲ ਦੀ ਪੜ੍ਹਾਈ ਕਰਨ ਗਈ ਸ਼ਹਿਣੇ ਦੀ ਵਿਦਿਆਰਥਣ ਦੇ ਮਾਪੇ ਚਿੰਤਾ ਵਿੱਚ ਹਨ। ਬੱਚੀ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਕ ਬੇਟਾ ਅਤੇ ਇਕ ਬੇਟੀ ਹੈ ਉਨ੍ਹਾਂ ਕਿਹਾ ਕਿ ਪੰਜ ਛੇ ਸਾਲ ਪਹਿਲਾਂ ਉਨ੍ਹਾਂ ਦੀ ਬੱਚੀ ਅਰਪਿਤ ਰੱਤੀ ਐਮਬੀਬੀਐਸ ਮੈਡੀਕਲ ਦੀ ਪੜ੍ਹਾਈ ਕਰਨ ਲਈ ਖਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਯੂਕਰੇਨ ਵਿਖੇ ਗਈ ਸੀ। ਉਸ ਨੇ 26 ਤਰੀਕ ਨੂੰ ਭਾਰਤ ਵੀ ਆਉਣਾ ਸੀ ਪਰਿਵਾਰ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬੱਚੀ ਸਮੇਤ ਭਾਰਤ ਦੇ ਸਾਰੇ ਵਿਦਿਆਰਥੀਆਂ ਨੂੰ ਜਲਦ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਬੱਚੇ ਸੁਰੱਖਿਅਤ ਆਪਣੇ ਘਰਾਂ ਤੱਕ ਪਹੁੰਚ ਸਕਣ।
Last Updated : Feb 3, 2023, 8:18 PM IST