ਮੋਟਰਸਾਈਕਲ ਸਵਾਰ 2 ਲੁਟੇਰਿਆਂ ਨੇ ਹਲਵਾਈ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ - 2 ਲੁਟੇਰਿਆਂ ਨੇ ਹਲਵਾਈ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ
ਫਰੀਦਕੋਟ: ਜੈਤੋ ਵਿੱਚ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਨ੍ਹਾਂ ਨੂੰ ਪੁਲਿਸ ਦਾ ਵੀ ਕੋਈ ਖ਼ੌਫ਼ ਨਹੀਂ ਹੈ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਜੈਤੋ ਸ੍ਰੀ ਮੁਕਤਸਰ ਰੋਡ ਤੇ ਮੋਟਰਸਾਈਕਲ ਸਵਾਰ 2 ਲੁਟੇਰਿਆਂ ਵੱਲੋਂ ਕਾਕਾ ਹਲਵਾਈ ਦੀ ਆਪਣਾ ਨਿਸ਼ਾਨਾ ਬਣਾਉਂਦੇ ਹੋਏ 12 ਸਾਲਾਂ ਬੱਚੇ ਕੋਲੋਂ ਗੱਲੇ ਵਿੱਚ ਪਈ ਕਰੀਬ 10 ਹਜ਼ਾਰ ਰੁਪਏ ਦੀ ਲੈ ਕੇ ਫ਼ਰਾਰ ਹੋ ਗਏ। ਇਸ ਮੌਕੇ ਮਠਿਆਈ ਵਾਲੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਹ ਦੁਕਾਨ ਤੇ ਬੱਚੇ ਨੂੰ ਬਿਠਾ ਕੇ ਕੁਝ ਮਿੰਟਾਂ ਲਈ ਘਰ ਗਿਆ ਹੋਇਆ ਸੀ ਤੇ ਪਿੱਛੋਂ ਇਕ ਮੋਟਰਸਾਈਕਲ ਤੇ ਸਵਾਰ 2 ਨੌਜਵਾਨ ਆਏ ਤੇ ਗੱਲੇ ਵਿੱਚ ਪਈ ਕਰੀਬ 10 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਦੋਸ਼ੀਆ ਨੂੰ ਜਲਦ ਗ੍ਰਿਫ਼ਤਾਰ ਕਰਲਿਆ ਜਾਵੇਗਾ।
Last Updated : Feb 3, 2023, 8:18 PM IST