ਗੁੱਜਰਾਂ ਦੇ ਡੇਰੇ ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ, 2 ਮੱਝਾਂ ਦੀ ਮੌਤ, ਕਈ ਝੁਲਸੀਆਂ - Two buffaloes die several burnt in fire at Gujjar dera in Jalandhar
ਜਲੰਧਰ: ਜ਼ਿਲ੍ਹੇ ਦੇ ਪਿੰਡ ਗਾਖਲਾਂ ਵਿਖੇ ਇੱਕ ਗੁੱਜਰਾਂ ਦੇ ਡੇਰੇ ਵਿੱਚ ਭਿਆਨਕ ਅੱਗ ਲੱਗੀ ਹੈ। ਅੱਗ ਲੱਗਣ ਕਾਰਨ ਦੋ ਮੱਝਾਂ ਦੀ ਮੌਤ ਹੋ ਗਈ ਅਤੇ ਜਦਕਿ ਕਈ ਮੱਝਾਂ ਅੱਗ ਕਾਰਨ ਝੁਲਸ ਗਈਆਂ (Two buffaloes die several burnt in fire) ਹਨ। ਜਾਣਕਾਰੀ ਅਨੁਸਾਰ ਤਾਰਾਂ ਦੇ ਸਪਾਰਕ ਕਾਰਨ ਅੱਗ ਲੱਗੀ ਹੈ। ਪੀੜਤ ਗੁੱਜਰ ਨੇ ਦੱਸਿਆ ਕਿ ਇਸ ਉਨ੍ਹਾਂ ਸ਼ੱਕ ਸੀ ਕਿ ਅੱਗ ਝੁੱਲੇ ਤੋਂ ਲੱਗੀ ਹੈ ਪਰ ਕਿਸੇ ਸ਼ਖ਼ਸ ਨੇ ਦੱਸਿਆ ਹੈ ਕਿ ਅੱਗ ਉੱਪਰੋਂ ਤਾਰਾਂ ਦੇ ਸਪਾਰਕ ਕਾਰਨ ਲੱਗੀ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਉਨ੍ਹਾਂ ਦਾ ਕਰੀਬ 5 ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਘਰ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ।
Last Updated : Feb 3, 2023, 8:21 PM IST