ਹੋਲਾ ਮਹੱਲਾ ਮਨਾ ਵਾਪਸ ਪਰਤ ਰਿਹਾ ਟਰੱਕ ਹਾਦਸੇ ਦਾ ਸ਼ਿਕਾਰ, ਪਿੰਡ 'ਚ ਸੋਗ ਦੀ ਲਹਿਰ - The village of Muradpur in the Punjab
ਤਰਨਤਾਰਨ: ਹਿਮਾਚਲ ਪ੍ਰਦੇਸ਼ ਵਿੱਚ ਗੁਰੂ ਘਰ (Guru Ghar in Himachal Pradesh) ਹੋਲਾ ਮਹੱਲਾ ਮਨਾਉਣ ਗਈ ਸੰਗਤ ਨਾਲ ਭਰਿਆ ਟਰੱਕ ਖੱਡ ਵਿੱਚ ਡਿੱਗ ਗਿਆ ਹੈ। ਟਰੱਕ ਵਿੱਚ 30 ਦੇ ਕਰੀਬ ਸ਼ਰਧਾਲੂ ਸਵਾਰ ਸਨ, ਜਿਨ੍ਹਾਂ ਵਿੱਚੋਂ ਹਾਦਸੇ ਦੌਰਾਨ 2 ਦੀ ਮੌਤ (2 killed in accident) ਦੀ ਖ਼ਬਰ ਹੈ ਜਦਕਿ 2 ਦਰਜਨ ਦੇ ਕਰੀਬ ਸ਼ਰਧਾਲੂ ਜ਼ਖ਼ਮੀ ਹਨ। ਜਾਣਕਾਰੀ ਮੁਤਾਬਿਕ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਸ਼ਰਧਾਲੂ ਪੰਜਾਬ ਦੇ ਪਿੰਡ ਮੁਰਾਦਪੁਰ (The village of Muradpur in the Punjab) ਦੇ ਵਸਨੀਕ ਹਨ। ਇਸ ਮੌਕੇ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਬਹੁਤ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਜ਼ਖ਼ਮੀਆਂ ਦੇ ਫ੍ਰੀ ਇਲਾਜ ਲਈ ਮਦਦ ਦੀ ਮੰਗ ਕੀਤੀ ਹੈ।
Last Updated : Feb 3, 2023, 8:20 PM IST