LPG 'ਤੇ ਦੁੱਧ ਦੇ ਰੇਟ 'ਚ ਵਾਧੇ ਦੇ ਨਾਲ ਪ੍ਰੇਸ਼ਾਨ ਹੋਟਲ ਇੰਡਸਟਰੀ - ਹੋਟਲ ਇੰਡਸਟਰੀ
ਰੂਪਨਗਰ: ਬੀਤੇ ਦਿਨ ਸਰਕਾਰ ਵੱਲੋਂ LPG ਸਿਲੰਡਰ ਦੇ ਰੇਟਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਜਿਸ ਦਾ ਸਿੱਧਾ ਅਸਰ ਹੋਟਲ ਇੰਡਸਟਰੀ ਅਤੇ ਹੋਰ ਛੋਟੇ ਮੋਟੇ ਖਾਣ ਪੀਣ ਵਾਲੇ ਵਪਾਰ ਉੱਤੇ ਪਵੇਗਾ।ਐੱਲਪੀਜੀ (LPG) ਸਿਲੰਡਰ ਦੇ ਰੇਟ ਦੇ ਵਾਧੇ ਦੇ ਨਾਲ ਛੋਟੀਆਂ ਚਾਹ ਵਾਲੀਆਂ ਦੁਕਾਨਾਂ ਤੋਂ ਲੈ ਕੇ ਵੱਡੇ ਵੱਡੇ ਹੋਟਲ 'ਤੇ ਇਸ ਦਾ ਪ੍ਰਭਾਵਿਤ ਹੋਵੇਗਾ। ਇਸ ਬਾਬਤ ਜਦੋਂ ਰੂਪਨਗਰ ਵਿੱਚ ਇੱਕ ਢਾਬਾ ਮਾਲਕਾਂ ਜਸਬੀਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਿਹਾ ਉਨ੍ਹਾਂ ਦਾ ਵਪਾਰ ਪਹਿਲਾਂ ਹੀ ਕੋਰੋਨਾ ਮਾਹਾਂਵਾਰੀ ਦੇ ਦੌਰਾਨ ਠੱਪ ਹੋ ਚੁੱਕਿਆ ਸੀ। ਰਹਿੰਦੀ ਖੂੰਹਦੀ ਕਸਰ ਵਧੇ ਰੇਟਾਂ ਨੇ ਕੱਢ ਦਿੱਤੀ। ਇਸ ਦੇ ਨਾਲ ਬਚੀ ਖੁਚੀ ਆਮਦਨ ਉੱਤੇ ਮਾਰ ਪੈ ਰਹੀ ਹੈ।
Last Updated : Feb 3, 2023, 8:18 PM IST