ਪੰਜਾਬ

punjab

ETV Bharat / videos

ਪੁੱਤ ਦੇ ਇਲਾਜ ਤੋਂ ਪ੍ਰੇਸ਼ਾਨ ਪਿਤਾ ਵਲੋਂ ਥਾਣੇ 'ਚ ਆਤਮਦਾਹ ਦੀ ਕੋਸ਼ਿਸ਼

By

Published : Apr 4, 2022, 8:17 PM IST

Updated : Feb 3, 2023, 8:22 PM IST

ਲੁਧਿਆਣਾ: ਮਾਮਲਾ ਲੁਧਿਆਣਾ ਦੇ ਥਾਣਾ ਡਾਬਾ ਦਾ ਹੈ, ਜਿੱਥੇ ਇੱਕ ਅਪਰਾਧਿਕ ਮਾਮਲੇ 'ਚ ਜੇਲ੍ਹ ਵਿੱਚ ਬੰਦ ਅਮਨ ਟੈਟੂ ਨਾਮਕ ਨੌਜਵਾਨ ਨੂੰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ। ਪਿਤਾ ਦਾ ਦੋਸ਼ ਹੈ ਕਿ ਉਸ ਦਾ ਇਲਾਜ ਸਹੀ ਢੰਗ ਨਾਲ ਨਹੀਂ ਕੀਤਾ ਜਾ ਰਿਹਾ, ਜਿਸ ਦੇ ਚੱਲਦਿਆਂ ਪ੍ਰੇਸ਼ਾਨ ਪਿਤਾ ਨੇ ਥਾਣੇ ਦੇ ਅੰਦਰ ਹੀ ਖ਼ੁਦ ਨੂੰ ਅੱਗ ਲਗਾ ਲਈ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਮਨ ਟੈਟੂ ਨਾਂ ਦਾ ਨੌਜਵਾਨ ਪਿਤਾ ਨੇ ਥਾਣੇ 'ਚ ਖੁਦ ਨੂੰ ਅੱਗ ਲਗਾ ਲਈ ਸੀ, ਜਿਸ ਨੂੰ ਕਿ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।ਜਿੱਥੇ ਉਸ ਦੀ ਹਾਲਤ ਸਥਿਰ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਪਿਤਾ ਨੇ ਇਹ ਕਦਮ ਚੁੱਕਿਆ ਹੈ ਅਤੇ ਨਾਲ ਹੀ ਕਿਹਾ ਕਿ ਮੁਲਜ਼ਮ ਦੇ ਇਲਾਜ ਸਬੰਧੀ ਪਿਤਾ ਦੇ ਦੋਸ਼ਾਂ ਬਾਰੇ ਜੇਲ੍ਹ ਪ੍ਰਸ਼ਾਸਨ ਨੂੰ ਵੀ ਲਿਖਿਆ ਗਿਆ ਹੈ।
Last Updated : Feb 3, 2023, 8:22 PM IST

ABOUT THE AUTHOR

...view details