ਪੰਜਾਬ ਦੀ ਮਹਿਲਾ ਜੂਨੀਅਰ ਹਾਕੀ ਨੈਸ਼ਨਲ ਚੈਂਪੀਅਨਸ਼ਿੱਪ ਨੂੰ ਲੈਕੇ ਹੋਏ ਟਰਾਇਲ - ਮਹਿਲਾ ਜੂਨੀਅਰ ਹਾਕੀ ਨੈਸ਼ਨਲ ਚੈਂਪੀਅਨਸ਼ਿੱਪ
ਅੰਮ੍ਰਿਤਸਰ: 12ਵੀਂ ਮਹਿਲਾ ਹਾਕੀ ਨੈਸ਼ਨਲ ਚੈਂਪੀਅਨਸ਼ਿੱਪ ਲਈ ਅੰਮ੍ਰਿਤਸਰ ਵਿਖੇ ਪੰਜਾਬ ਮਹਿਲਾ ਹਾਕੀ ਟੀਮ ਦੀ ਚੋਣ ਲਈ ਟਰਾਇਲ ਹੋਏ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬ ਦੀਆਂ ਹਾਕੀ ਖਿਡਾਰਨਾਂ ਟਰਾਇਲ ਦੇਣ ਲਈ ਪਹੁੰਚੀਆਂ ਹਨ। ਭਾਰਤੀ ਮਹਿਲਾ ਹਾਕੀ ਟੀਮ ਦੀਆਂ ਚੋਟੀ ਦੀਆਂ ਖਿਡਾਰਨਾਂ ਨੇ ਦੱਸਿਆ ਕਿ 23 ਮਾਰਚ ਤੋਂ 3 ਅ੍ਰਪੈਲ 2022 ਤੱਕ ਆਂਧਰਾ ਪ੍ਰਦੇਸ਼ ਵਿਖੇ 12ਵੀਂ ਮਹਿਲਾ ਜੂਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿੱਪ ਹੋਣ ਜਾ ਰਹੀ ਹੈ ਜਿਸ ਲਈ ਪੰਜਾਬ ਦੀ ਹਾਕੀ ਟੀਮ ਚੋਣ ਲਈ ਅੰਮ੍ਰਿਤਸਰ ਵਿਖੇ ਟਰਾਇਲ ਲਏ ਗਏ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇੰਨ੍ਹਾਂ ਚੁਣੇ ਗਏ ਖਿਡਾਰੀਆਂ ਦਾ ਕੈਂਪ ਲਗਾਇਆ ਜਾਵੇਗਾ ਅਤੇ ਕੈਂਪ ਵਿੱਚੋਂ ਚੁਣੀਆਂ ਗਈਆਂ ਖਿਡਾਰਨਾਂ ਨੂੰ ਪੰਜਾਬ ਮਹਿਲਾ ਹਾਕੀ ਵਿੱਚ ਸ਼ਾਮਿਲ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜੇ ਚੰਗੀਆਂ ਸਹੂਲਤਾਂ ਮਹਿਲਾ ਖਿਡਾਰਨਾਂ ਨੂੰ ਦਿੱਤੀਆਂ ਜਾਣ ਤਾਂ ਉਹ ਅੱਗੇ ਪੰਜਾਬ ਅਤੇ ਦੇਸ਼ ਲਈ ਵੱਡੇ ਮੁਕਾਮ ਤੱਕ ਹਾਸਿਲ ਕਰ ਸਕਦੀਆਂ ਹਨ।
Last Updated : Feb 3, 2023, 8:18 PM IST