ਕਿਸਾਨੀ ਧਰਨੇ ਕਾਰਨ ਖੱਜਲ ਹੋਏ ਰੇਲ ਯਾਤਰੀ - ਅੰਮ੍ਰਿਤਸਰ
ਅੰਮ੍ਰਿਤਸਰ: ਕਿਸਾਨਾਂ ਵਲੋਂ ਗੰਨੇ ਦੇ ਬਕਾਏ ਨੂੰ ਲੈ ਕੇ ਲਗਾਏ ਰੇਲਵੇ ਟਰੈਕ ਬਿਆਸ ਵਿਖੇ ਲਗਾਏ ਧਰਨੇ ਕਾਰਣ ਵੱਡੀ ਗਿਣਤੀ ਵਿੱਚ ਯਾਤਰੀਆਂ ਨੂੰ ਪ੍ਰੇਸ਼ਾਨ ਹੋਣਾ ਪਿਆ।ਕਰੀਬ ਇੱਕ ਕਿਲੋਮੀਟਰ ਪੈਦਲ ਚੱਲ ਕੇ ਆਏ ਸਤੀਸ਼ ਨੇ ਦੱਸਿਆ ਕਿ ਉਹ ਗੁੜਗਾਉਂ ਤੋਂ ਅੰਮ੍ਰਿਤਸਰ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਪਰਿਵਾਰ ਨਾਲ ਆਏ ਸਨ। ਦੋ ਦਿਨ ਰਹਿਣ ਤੋਂ ਬਾਅਦ ਜਦ ਅੱਜ ਵਾਪਿਸ ਜਾ ਰਹੇ ਹਨ ਤਾਂਂ ਬਿਆਸ ਤੋਂ ਇੱਕ ਕਿਲੋਮੀਟਰ ਪਹਿਲਾਂ ਪਤਾ ਲੱਗਾ ਕਿ ਕਿਸਾਨਾਂ ਨੇ ਧਰਨਾ ਲਗਾ ਦਿੱਤਾ ਹੈ। ਜਿਸ ਕਾਰਣ ਕਈ ਯਾਤਰੀ ਪਰੇਸ਼ਾਨ ਹੋ ਰਹੇ ਹਨ। ਇਸ ਵਿੱਚ ਕਈ ਅਜਿਹੇ ਯਾਤਰੀ ਹਨ ਜਿੰਨ੍ਹਾਂ ਅੱਗੇ ਜਾ ਕੇ ਟਰੇਨ ਬਦਲਣੀ ਹੈ, ਕਿਸੇ ਨੇ ਪੇਪਰ ਦੇਣਾ ਹੈ।
Last Updated : Feb 3, 2023, 8:21 PM IST