ਟਰੱਕ ਦੀ ਟੱਕਰ ਨਾਲ ਟਰੈਕਟਰ ਚਾਲਕ ਦੀ ਮੌਤ - ਮੁੱਦਕੀ ਨੇੜੇ ਟਰੱਕ ਦੀ ਟੱਕਰ
ਫਿਰੋਜ਼ਪੁਰ:ਸਥਾਨਕ ਕਸਬੇ ਮੁੱਦਕੀ ਨੇੜੇ ਟਰੱਕ ਦੀ ਟੱਕਰ (truck rammed into tractor)ਕਾਰਨ ਇੱਕ ਟਰੈਕਟਰ ਚਾਲਕ ਨੌਜਵਾਨ ਦੀ ਮੌਤ ਹੋ ਗਈ (tractor driver dies as truck rammed )। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ (truck driver flee away) ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ (police is investigating the matter)। ਮ੍ਰਿਤਕ ਦੀ ਪਛਾਣ ਮੋਰਾਂਵਾਲੀ ਵਾਸੀ 22 ਸਾਲਾ ਗੁਰਜੀਤ ਸਿੰਘ ਵਜੋਂ ਹੋਈ ਹੈ (youth identified as gurjit singh of moranwali)। ਘਟਨਾ ਨੈਸ਼ਨਲ ਹਾਈਵੇ 54 ਤੇ ਪਿੰਡ ਫਿੱਡੇ ਨੇੜੇ ਵਾਪਰੀ। ਰਾਹਗੀਰਾਂ ਮੁਤਾਬਕ ਇੱਕ ਨੌਜਵਾਨ ਆਪਣੇ ਇੱਕ ਸਾਥੀ ਨਾਲ ਟਰੈਕਟਰ ਟਰਾਲੀ ਤੇ ਪਿੰਡ ਮੋਰਾਂਵਾਲੀ ਤੋਂ ਤਲਵੰਡੀ ਭਾਈ ਵੱਲ ਆ ਰਿਹਾ ਸੀ ਕਿ ਫਰੀਦਕੋਟ ਵਾਲੀ ਸਾਈਡ ਤੋਂ ਆ ਰਹੇ ਇੱਕ ਟਰਾਲੇ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜੋਰਦਾਰ ਸੀ ਕੇ ਟਰੈਕਟਰ ਸਮੇਤ ਟਰਾਲੀ ਪਲਟ ਗਿਆ। ਜਿਸ ਨਾਲ ਥੱਲੇ ਆਉਣ ਕਰਕੇ ਟਰੈਕਟਰ ਚਾਲਕ ਮੌਕੇ ਤੇ ਹੀ ਦਮ ਤੋੜ ਗਿਆ ਅਤੇ ਉਸਦਾ ਸਾਥੀ ਸਖ਼ਤ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਭੇਜਿਆ ਗਿਆ ਹੈ।
Last Updated : Feb 3, 2023, 8:20 PM IST