ਬੱਸ ਦੀ ਲਪੇਟ ਵਿੱਚ ਆਉਣ ਦੇ ਨਾਲ ਐਕਟਿਵਾ ਸਵਾਰ ਨੌਜਵਾਨ ਦੀ ਮੌਤ, ਮਹਿਲਾ ਗੰਭੀਰ ਜ਼ਖ਼ਮੀ - ਜਲੰਧਰ
ਜਲੰਧਰ: ਗੁਰਾਇਆ ਸਾਹਮਣੇ ਬਣੀ ਪੁਲੀ ਹੇਠੋਂ ਨਿਕਲਣ ਲੱਗੇ ਐਕਟਿਵਾ ਸਵਾਰ ਪਰਿਵਾਰ ਨੂੰ ਫਿਲੌਰ ਤੋਂ ਗੁਰਾਇਆ ਨੂੰ ਆ ਰਹੀ ਬੱਸ ਦੀ ਲਪੇਟ ਵਿੱਚ ਆ ਗਿਆ। ਜਿਸ ਕਾਰਨ ਬੱਸ ਐਕਟਿਵਾ ਨੂੰ ਕਾਫ਼ੀ ਦੂਰ ਘਸੀਟਦੇ ਹੋਏ ਲੈ ਗਈ। ਇਸ ਹਾਦਸੇ ਵਿਚ ਐਕਟਿਵਾ ਸਵਾਰ ਨੌਜਵਾਨ ਦੀ ਮੌਤ ਹੋ ਗਈ ਜਦਕਿ ਇਕ ਔਰਤ ਇਕ ਲੜਕੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ ਹਨ ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਐਕਟਿਵਾ ਸਵਾਰ ਪਰਿਵਾਰ ਜਗਤਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜੋ ਕੁਤਬੇਵਾਲ ਆਪਣੇ ਰਿਸ਼ਤੇਦਾਰਾਂ ਦੇ ਜਾ ਰਹੇ ਸਨ। ਇਸ ਹਾਦਸੇ ਵਿਚ ਗੁਰਾਇਆ ਪੁਲਿਸ ਦੀ ਕਾਰਗੁਜ਼ਾਰੀ ਬੇਹੱਦ ਹੀ ਢਿੱਲੀ ਸਾਹਮਣੇ ਆਈ ਹੈ। ਥਾਣੇ ਦੇ ਨੇੜੇ ਹੀ ਵਾਪਰੇ ਇਸ ਹਾਦਸੇ ਵਾਲੀ ਥਾਂ ਉੱਤੇ ਪਹੁੰਚਣ ਨੂੰ ਪੁਲਿਸ ਨੂੰ 20 ਤੋਂ 25 ਮਿੰਟ ਲੱਗੇ ਜਦਕਿ ਲੋਕ ਖ਼ੁਦ ਥਾਣੇ ਜਾ ਕੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਕੇ ਆਏ ਸਨ। Road accident in Jalandhar.