ਯੂਥ ਕਾਂਗਰਸ ਵੱਲੋਂ ਭਾਜਪਾ ਦਾ ਜ਼ਬਰਦਸਤ ਵਿਰੋਧ - Youth Congress protests against BJP
ਸ੍ਰੀ ਫਤਿਹਗੜ੍ਹ ਸਾਹਿਬ: ਬੀਜੇਪੀ ਲੀਡਰ ਦੇ ਅੱਤਵਾਦੀਆਂ ਦੇ ਨਾਲ ਰਿਸਤੇ ਸਾਹਮਣੇ ਆਉਣ ’ਤੇ ਯੂਥ ਕਾਂਗਰਸ ਫ਼ਤਿਹਗੜ੍ਹ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਨੋਨੀ ਅਗਵਾਈ ਹੇਠ ਜੀ.ਟੀ ਰੋਡ ਸਰਹਿੰਦ ਅਤੇ ਨਗਰ ਕੌਂਸਲ ਦਫਤਰ ਸਰਹਿੰਦ-ਫ਼ਤਿਹਗੜ੍ਹ ਸਾਹਿਬ ਦੇ ਸਾਹਮਣੇ ਭਾਜਪਾ ਦੇ ਖ਼ਿਲਾਫ਼ ਦੇ ਬੈਨਰ ਲਗਾ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਾਂਗਰਸ ਆਗੂ ਨੇ ਭਾਜਪਾ 'ਤੇ ਗੰਭੀਰ ਇਲਜ਼ਾਮ ਲਗਾਉਂਦਿਆ ਕਿਹਾ ਹੈ ਕਿ ਭਾਜਪਾ ਦੇ ਅੱਤਵਾਦੀਆਂ ਨਾਲ ਡੂੰਘੇ ਰਿਸ਼ਤੇ ਹਨ। ਉਨ੍ਹਾਂ ਰਾਸ਼ਟਰੀ ਅੱਤਵਾਦ ਨਾਲ ਜੁੜੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਦਾ ਭਾਜਪਾ ਨਾਲ ਸਬੰਧ ਹੈ। ਸਭ ਤੋਂ ਪਹਿਲਾਂ ਉਦੈਪੁਰ ਕਨ੍ਹਈਆ ਲਾਲ ਕਤਲ ਕਾਂਡ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਨ੍ਹਈਆ ਲਾਲ ਦਾ ਕਤਲ ਕਰਨ ਵਾਲਾ ਮੁਹੰਮਦ ਰਿਆਜ਼ ਅੰਸਾਰੀ ਭਾਜਪਾ ਦਾ ਮੈਂਬਰ ਹੈ।