ਆਪਸੀ ਝਗੜੇ 'ਚ ਨੌਜਵਾਨ ਦੀ ਤੋੜੀ ਲੱਤ, ਦੇਖੋ ਵੀਡੀਓ - ਬਰਨਾਲਾ ਖਬਰ
ਬਰਨਾਲਾ: ਦੁਪਹਿਰ ਵੇਲੇ ਭਦੌੜ ਦੇ ਬੱਸ ਸਟੈਂਡ ਨਜ਼ਦੀਕ ਵਿਰਕ ਕੰਪਲੈਕਸ ਵਿੱਚ ਕੁਝ ਨੌਜਵਾਨਾਂ ਨੇ ਘੇਰ ਕੇ ਇੱਕ ਨੌਜਵਾਨ ਦੀ ਕੁੱਟਮਾਰ ਦੌਰਾਨ ਲੱਤ ਤੋੜ ਦਿੱਤੀ, ਜਿਸ ਨੂੰ ਤੁਰੰਤ ਭਦੌੜ ਦੇ ਸਿਵਲ ਹਸਪਤਾਲ ਇਲਾਜ ਲਈ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਬਰਨਾਲਾ ਰੈਫਰ ਕਰ ਦਿੱਤਾ ਹੈ। ਫਿਲਹਾਲ ਇਸ ਹੋਈ ਲੜਾਈ ਵਿੱਚ ਕਿਸੇ ਵੀ ਧਿਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।