ਨਿੱਜੀ ਰੰਜ਼ਿਸ਼ ਦੇ ਚੱਲਦੇ ਵਿਦੇਸ਼ੋਂ ਆਏ ਨੌਜਵਾਨ ਨੂੰ ਮਾਰੀ ਗੋਲੀ, ਮੱਚਿਆ ਹੜਕੰਪ - Young man shot
ਹੁਸ਼ਿਆਰਪੁਰ: ਗੜ੍ਹਸ਼ੰਕਰ ਅਧੀਨ ਪੈਂਦੇ ਥਾਣਾ ਮਾਹਿਲਪੁਰ ਦੇ ਪਿੰਡ ਘੁਮਿਆਲਾ ਦੇ ਬਾਹਰਵਾਰ ਸਵੇਰ ਦੀ ਸੈਰ ਕਰਕੇ ਘਰ ਨੂੰ ਵਾਪਿਸ ਆ ਰਹੇ ਇੱਕ ਨੌਜਵਾਨ ’ਤੇ ਪਿੰਡ ਦੇ ਹੀ ਇੱਕ ਨੌਜਵਾਨ ਨੇ ਪਿੱਛਿਓਂ ਦੇਸੀ ਪਿਸਤੌਲ ਨਾਲ ਗੋਲੀ ਮਾਰ ਦਿੱਤੀ। ਜਾਣਾਕਾਰੀ ਅਨੁਸਾਰ ਅਜੇ ਦੂਜੀ ਗੋਲੀ ਪਿਸਤੌਲ ਵਿੱਚ ਭਰ ਹੀ ਰਿਹਾ ਸੀ ਤਾਂ ਜ਼ਖ਼ਮੀ ਨੌਜਵਾਨ ਗੁਰਜੀਤ ਸਿੰਘ ਪੁੱਤਰ ਇਕਬਾਲ ਸਿੰਘ ਨੇ ਹਮਲਾਵਰ ਕੋਲੋਂ ਪਿਸਤੌਲ ਖੋਹ ਲਈ। ਪਿਸਤੌਲ ਹੱਥੋਂ ਨਿੱਕਲਣ ਤੋਂ ਡਰਿਆ ਹਮਲਾਵਰ ਫਰਾਰ ਹੋ ਗਿਆ। ਜ਼ਖ਼ਮੀ ਗੁਰਜੀਤ ਸਿੰਘ ਨੇ ਜ਼ਖ਼ਮੀ ਹਾਲਤ ਵਿਚ ਹੀ ਪਿਸਤੌਲ ਅਤੇ ਇੱਕ ਜਿੰਦਾ ਕਾਰਤੂਸ ਪੁਲਿਸ ਥਾਣਾ ਮਾਹਿਲਪੁਰ ਸਪੁਰਦ ਕਰ ਦਿੱਤਾ। ਜ਼ਖ਼ਮੀ ਨੂੰ ਪਹਿਲਾਂ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ ਜਿੱਥੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਅਜੇ ਕੁੱਝ ਵੀ ਕਹਿਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।