ਘਰੋਂ ਸਮਾਨ ਲੈਣ ਲਈ ਨੌਜਵਾਨ ਦੀ ਰੇਲਵੇ ਟਰੈਕ ਤੋਂ ਮਿਲੀ ਲਾਸ਼ - Young man killed as train
ਅੰਮ੍ਰਿਤਸਰ: ਜ਼ਿਲ੍ਹੇ ਦੇ ਜੋੜਾ ਫਾਟਕ ਰੇਲਵੇ ਟਰੈਕ ’ਤੇ ਦੇਰ ਸ਼ਾਮ ਇੱਕ ਅਨਮੋਲ ਨਾਂ ਦੇ ਨੌਜਵਾਨ ਦੀ ਲਾਸ਼ ਮਿਲੀ। ਇਸ ਸਬੰਧੀ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਘਰੋਂ ਮਨਿਆਰੀ ਦਾ ਸਮਾਨ ਲੈਣ ਗਿਆ ਸੀ, ਪਰ ਸਾਨੂੰ ਉਸ ਦੀ ਮੌਤ ਦੀ ਖਬਰ ਸੁਣਨ ਨੂੰ ਮਿਲੀ। ਉਥੇ ਹੀ ਇਸ ਸਬੰਧੀ ਜਾਂਚ ਅਧਿਕਾਰੀ ਨੇ ਕਿਹਾ ਕਿ ਉਹਨਾਂ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।