ਨੌਜਵਾਨ ਨੇ ਦੋਸਤ ਨੂੰ ਘਰ ਬੁਲਾ ਰੋਡ ਮਾਰ ਕੀਤਾ ਜ਼ਖਮੀ, ਘਟਨਾ ਸੀਸੀਟੀਵੀ ਵਿੱਚ ਕੈਦ - ਦੋਸਤ ਦੇ ਸਿਰ ’ਤੇ ਨੌਜਵਾਨ ਵੱਲੋਂ ਰੋਡ ਨਾਲ ਹਮਲਾ
ਮੋਗਾ: ਸੂਬੇ ਭਰ ’ਚ ਖੌਫਨਾਕ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਮੋਗਾ ਸ਼ਹਿਰ ਤੋਂ ਸਾਹਮਣੇ ਆਇਆ। ਜਿੱਥੇ ਦੋ ਨੌਜਵਾਨਾਂ ਵਿਚਾਲੇ ਲੜਾਈ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਇੱਕ ਨੌਜਵਾਨ ਵੱਲੋਂ ਆਪਣੇ ਦੋਸਤ ਨੂੰ ਘਰ ਬੁਲਾਇਆ, ਇਸ ਦੌਰਾਨ ਦੋਵਾਂ ਵਿਚਾਲੇ ਗਾਲੀ ਗਲੋਚ ਹੋਈ। ਫਿਰ ਘਰ ਬੁਲਾਏ ਦੋਸਤ ਦੇ ਸਿਰ ’ਤੇ ਨੌਜਵਾਨ ਵੱਲੋਂ ਰੋਡ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਉਪਰੋਕਤ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਹਮਲਾ ਕਰਨ ਵਾਲਾ ਨੌਜਵਾਨ ਮੋਗਾ ਦੇ ਸੋਢੀਆਂ ਮਾਹਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।