ਹੌਂਡਾ ਸੈਂਟਰ ਦੇ ਬਾਥਰੂਮ ਵਿੱਚ ਨਸ਼ੇ ਦੀ ਹਾਲਤ ਵਿੱਚ ਡਿੱਗਿਆ ਮਿਲਿਆ ਨੌਜਵਾਨ - ਪੰਜਾਬ ਵਿੱਚ ਨਸ਼ੇ ਸਬੰਧੀ ਖ਼ਬਰ
ਜਲੰਧਰ ਦੇ ਫਗਵਾੜਾ ਦੇ ਹੌਂਡਾ ਸੈਂਟਰ ਵਿਖੇ ਬਾਥਰੂਮ ਵਿੱਚ ਇੱਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਡਿੱਗਿਆ ਹੋਇਆ ਮਿਲਿਆ। ਮੌਕੇ ਉੱਤੇ ਮੌਜੂਦ ਲੋਕਾਂ ਨੇ ਇਸਦੀ ਇਤਲਾਹ ਫਗਵਾੜਾ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਇਸ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਦਿੱਤੀ ਗਈ। ਮਾਮਲੇ ਸਬੰਧੀ ਥਾਣਾ ਮੁਖੀ ਅਮਨਦੀਪ ਨੇ ਦੱਸਿਆ ਕਿ ਨਾਲ ਹੀ ਆਈਲੈਟਸ ਦਾ ਸੈਂਟਰ ਹੈ ਅਤੇ ਉੱਥੇ ਦੇ ਨਿਵਾਸੀਆਂ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਆਏ ਦਿਨ ਹੀ ਨੌਜਵਾਨ ਇੱਥੇ ਕਾਫ਼ੀ ਇਕੱਠੇ ਹੋ ਰਹੇ ਹਨ ਅਤੇ ਕਈ ਨੌਜਵਾਨ ਨਸ਼ਿਆਂ ਦਾ ਸੇਵਨ ਵੀ ਕਰ ਰਹੇ ਹਨ। ਫਿਲਹਾਲ ਉਨ੍ਹਾਂ ਵੱਲੋਂ ਹੌਂਡਾ ਸੈਂਟਰ ਦੇ ਸਕਿਉਰਿਟੀ ਗਾਰਡ ਇਸ ਸਬੰਧੀ ਸਖਤ ਚਿਤਾਵਨੀ ਦਿੱਤੀ ਗਈ ਹੈ। ਫਿਲਹਾਲ ਨਸ਼ੇ ਦੀ ਹਾਲਤ ਵਿੱਚ ਡਿੱਗਿਆ ਨੌਜਵਾਨ ਭਲਾਈ ਗੇਟ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਉਸ ਦਾ ਡੋਪ ਟੈਸਟ ਕਰਵਾਇਆ ਜਾਵੇਗਾ।