ਟ੍ਰੇਨ ਦੀ ਚਪੇਟ ‘ਚ ਆਉਣ ਨਾਲ ਨੌਜਵਾਨ ਦੀ ਮੌਤ - ਨੌਜਵਾਨ ਦੀ ਮੌਤ
ਜਲੰਧਰ: ਫਗਵਾੜਾ ਵਿਖੇ ਟ੍ਰੇਨ ਦੀ ਚਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ (Death of a person) ਹੋ ਗਈ ਹੈ। ਮ੍ਰਿਤਕ ਦੀ ਪਛਾਣ ਦਲਜੀਤ ਕੁਮਾਰ ਵਜੋਂ ਹੋਈ ਹੈ ਜੋ ਪਿੰਡ ਮੋਲੀ ਦਾ ਰਹਿਣ ਵਾਲਾ ਸੀ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਜੀ.ਆਰ.ਪੀ ਮੁਲਾਜ਼ਮ (GRP employee) ਸਰਨਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆ ਜੀ.ਆਰ.ਪੀ ਪੁਲਿਸ ਅਧਿਕਾਰੀ (GRP Police Officer) ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦਲਜੀਤ ਕੁਮਾਰ ਕਾਰ ਮਕੇਨਿਕ ਦਾ ਕੰਮ ਕਰਦਾ ਸੀ, ਜਿਸ ਦੀ ਮੌਲੀ ਸਟੇਸ਼ਨ (Molly Station) ਨਜਦੀਕ ਟ੍ਰੇਨ ਦੀ ਚਪੇਟ ਵਿੱਚ ਆਉਣ ਨਾਲ ਮੌਤ (Death) ਹੋ ਗਈ।