ਬਿਜਲੀ ਮਹਿਕਮੇਂ ਦੀ ਲਾਪਰਵਾਹੀ, ਕਰਮਚਾਰੀ ਦੀ ਕਰੰਟ ਲੱਗਣ ਨਾਲ ਹੋਈ ਮੌਤ - young man died due to electric current in fazilka
ਫ਼ਾਜ਼ਿਲਕਾ: ਬਿਜਲੀ ਮਹਿਕਮੇਂ ਦੀ ਲਾਪਰਵਾਹੀ ਦੇ ਚਲਦਿਆਂ ਕਰਮਚਾਰੀ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬੀਤੀ 4 ਮਈ ਨੂੰ ਮ੍ਰਿਤਕ ਕੁਲਦੀਪ ਸਿੰਘ ਨੂੰ ਹਾਈ ਵੋਲਟੇਜ ਤਾਰਾਂ ਉੱਤੇ ਕੰਮ ਕਰਵਾਉਣ ਲਈ ਮਹਿਕਮੇਂ ਦੇ 2 ਜੇਈਆ ਵੱਲੋਂ ਬਿਨਾਂ ਪਰਮਿਟ ਲਈ ਕੰਮ ਉੱਤੇ ਲਗਾਇਆ ਗਿਆ ਸੀ। ਪਰ ਪਿੱਛੋਂ ਕਿਸੇ ਨੇ ਹਾਈ ਵੋਲਟੇਜ ਤਾਰਾਂ ਵਿੱਚ ਬਿਜਲੀ ਛੱਡ ਦਿੱਤੀ। ਇਸ ਦੇ ਚਲਦੇ ਕਰੰਟ ਲੱਗਣ ਨਾਲ ਕੁਲਦੀਪ ਸਿੰਘ ਬੁਰੀ ਤਰ੍ਹਾਂ ਝੁਲਸ ਕੇ ਹੇਠਾਂ ਡਿੱਗ ਗਿਆ। ਜਿਸ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਗਿਆ ਪਰ ਉਸ ਦੀ ਬੀਤੇ ਦਿਨੀਂ ਮੌਤ ਹੋ ਗਈ। ਇਸ ਦੇ ਚਲਦਿਆਂ ਪੁਲਿਸ ਨੇ ਬਿਜਲੀ ਮਹਿਕਮੇਂ ਦੇ 2 ਜੇਈਆ ਤੇ ਦੋ ਅਣਪਛਾਤੇ ਲੋਕਾਂ ਉੱਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਬਿਜਲੀ ਕਰਮਚਾਰੀਆਂ ਨੇ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਤੇ ਮ੍ਰਿਤਕ ਨੂੰ ਇਨਸਾਫ ਦਵਾਉਣ ਲਈ ਮ੍ਰਿਤਕ ਪਰਿਵਾਰ ਨੂੰ ਨੌਕਰੀ ਦਿੱਤੇ ਜਾਣ ਦੀ ਮੰਗ ਵੀ ਕੀਤੀ ਹੈ।