ਸੁਖਨਾ ਝੀਲ ‘ਚ ਮਰੀਆਂ ਮੱਛੀਆਂ ਫੜਨ ਗਏ ਨੌਜਵਾਨ ਦੀ ਮੌਤ - ਇੱਕ ਨੌਜਵਾਨ ਪਾਣੀ ’ਚ ਡੁੱਬ ਗਿਆ
ਚੰਡੀਗੜ੍ਹ: ਬੀਤੇ ਦਿਨ ਸੁਖਣਾ ਝੀਲ ਵਿਖੇ ਵੱਡੀ ਗਿਣਤੀ ’ਚ ਮੱਛੀਆਂ ਦੇ ਮਰਨ ਦਾ ਮਾਮਲਾ ਸਾਹਮਣੇ ਆਇਆ ਸੀ। ਉੱਥੇ ਹੀ ਦੂਜੇ ਪਾਸੇ ਸੁਖਣਾ ਝੀਲ ਵਿਖੇ ਮਰੀ ਮੱਛੀਆਂ ਨੂੰ ਫੜਣ ਗਏ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਨੌਜਵਾਨ ਦੀ ਪਛਾਣ ਇੰਦਰਾ ਕਾਲੋਨੀ ਦੇ ਰਹਿਣ ਵਾਲੇ 35 ਸਾਲਾ ਵਿੱਕੀ ਵੱਜੋਂ ਹੋਈ ਹੈ। ਇਸ ਮਾਮਲੇ ਸਬੰਧੀ ਸੁਖਣਾ ਝੀਲ ਦੇ ਥਾਣਾ ਮੁੱਖ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕੰਟਰੋਲ ਰੁਮ ਚ ਫੋਨ ਆਇਆ ਸੀ ਕਿ ਇੱਕ ਨੌਜਵਾਨ ਪਾਣੀ ’ਚ ਡੁੱਬ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਗੋਤਾਖੋਰਾਂ ਨੂੰ ਬੁਲਾ ਕੇ ਬਾਚਅ ਕਾਰਜ ਸ਼ੁਰੂ ਕੀਤਾ। ਕਾਫੀ ਮੁਸ਼ੱਕਤ ਤੋਂ ਬਾਅਦ ਮ੍ਰਿਤ ਨੌਜਵਾਨ ਨੂੰ ਬਾਹਰ ਕੱਢਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਸੁਖਣਾ ਝੀਲ ਦੇ ਫਲੱਡ ਗੇਟ ਦੇ ਥੱਲੇ ਮਰੀ ਹੋਈਆਂ ਮੱਛੀਆ ਨੂੰ ਪਕੜਣ ਲਈ ਗਿਆ ਸੀ ਜਿੱਥੇ ਉਸਦਾ ਪੈਰ ਤਿਲਕ ਗਿਆ ਅਤੇ ਉਹ ਪਾਣੀ ਚ ਡੁੱਬ ਗਿਆ। ਜਿਸ ਨੂੰ ਤਿੰਨ ਘੰਟਿਆ ਦੀ ਕੜੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ।