ਏਜੰਟ ਤੋਂ ਦੁੱਖੀ ਪੰਜਾਬੀ ਨੌਜਵਾਨ ਨੇ ਦੁਬਾਈ 'ਚ ਕੀਤੀ ਖੁਦਕੁਸ਼ੀ, ਜਾਣੋ ਕਾਰਨ - ਵਿਦੇਸ਼ਾ ਵਿੱਚ ਪੰਜਾਬੀਆਂ
ਜਲੰਧਰ: ਵਿਦੇਸ਼ਾ ਵਿੱਚ ਪੰਜਾਬੀਆਂ ਦੀਆਂ ਹੋਣ ਵਾਲੀਆਂ ਮੌਤਾਂ (Deaths) ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਦੀਆਂ ਤਾਜ਼ਾ ਤਸਵੀਰਾਂ ਜਲੰਧਰ ਦੇ ਪਿੰਡ ਸੰਗਨੋਵਾਲ (Sanganowal village of Jalandhar) ਤੋਂ ਸਾਹਮਣੇ ਆਈਆਂ ਹਨ। ਜਿੱਥੇ ਦੇ ਇੱਕ ਨੌਜਵਾਨ ਦੀ ਦੁਬਾਈ ਵਿੱਚ ਮੌਤ (Death in Dubai) ਹੋ ਗਈ ਹੈ। ਮ੍ਰਿਤਕ ਦੀ ਪਛਾਣ ਜਗਤਾਰ ਸਿੰਘ ਵਜੋਂ ਹੋਈ ਹੈ। ਜੋ ਰੋਜ਼ੀ ਰੋਟੀ ਦੇ ਲਈ ਦੁਬਾਈ ਗਿਆ ਸੀ। ਮੀਡੀਆ ਨਾਲ ਗੱਲਬਾਤ ਦੌਰਾਨ ਮ੍ਰਿਤਕ ਦੇ ਚਚੇਰੇ ਭਰਾ ਨੇ ਦੱਸਿਆ ਕਿ ਏਜੰਟ ਨੇ ਉਸ ਨੂੰ ਪਹਿਲਾਂ ਧੋਖੇ ਨਾਲ ਵਿਦੇਸ਼ ਭੇਜਿਆ ਅਤੇ ਫਿਰ ਉਸ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ, ਜਿਸ ਤੋਂ ਦੁੱਖੀ ਹੋ ਕੇ ਉਸ ਨੇ ਫਾਂਸੀ ਲਗਾਕੇ ਖੁਦਕੁਸ਼ੀ (Suicide) ਕਰ ਲਈ। ਇਸ ਮੌਕੇ ਪੀੜਤ ਪਰਿਵਾਰ ਨੇ ਪੁਲਿਸ ‘ਤੇ ਏਜੰਟ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਦੇ ਵੀ ਇਲਜ਼ਾਮ ਲਗਾਏ ਹਨ।