ਪੰਜਾਬ

punjab

ETV Bharat / videos

ਤੇਜ਼ ਰਫ਼ਤਾਰ ਦਾ ਕਹਿਰ, ਮਨਰੇਗਾ ਕੰਮ ਤੋਂ ਪਰਤ ਰਹੀਆਂ ਮਹਿਲਾਵਾਂ ਨੂੰ ਕਾਰ ਨੇ ਮਾਰੀ ਟੱਕਰ - ਨੋਰੰਗਾਬਾਦ ਵਿਖੇ ਵਾਪਰੇ ਇਕ ਸੜਕ ਹਾਦਸੇ

By

Published : Sep 13, 2022, 10:39 PM IST

ਤਰਨ ਤਾਰਨ: ਹਲਕਾ ਪਿੰਡ ਨੋਰੰਗਾਬਾਦ ਵਿਖੇ ਵਾਪਰੇ ਇਕ ਸੜਕ ਹਾਦਸੇ ਵਿੱਚ ਮਨਰੇਗਾ ਕੰਮ ਤੋਂ ਪਰਤ ਰਹੀਆਂ ਕਰੀਬ 20 ਮਹਿਲਾਵਾਂ ਜਖ਼ਮੀ ਹੋ ਗਈਆਂ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਤਰਨ ਤਾਰਨ ਵਿਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮਨਰੇਗਾ ਦਿਹਾੜੀ ਤੋ ਕੰਮ ਕਰਕੇ ਮਹਿਲਾਵਾਂ ਵਾਪਿਸ ਪਰਤ ਰਹੀਆ ਸੀ। ਤੇਜ ਰਫਤਾਰ ਕਾਰ ਨੇ ਖੜੇ ਛੋਟੇ ਹਾਥੀ ਵਿੱਚ ਸਵਾਰ ਮਹਿਲਾਵਾਂ ਵਾਲੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੋਇੰਦਵਾਲ ਸਾਹਿਬ ਵਾਲੀ ਸਾਈਡ ਤੋਂ ਮਨਰੇਗਾ ਦਿਹਾੜੀ ਤੋ ਕੰਮ ਕਰਕੇ ਛੋਟੇ ਹਾਥੀ 'ਤੇ ਸਵਾਰ ਹੋ ਕੇ ਘਰ ਵਾਪਿਸ ਆ ਰਹੀਆਂ ਸਨ। ਕਾਰ ਚਾਲਕ ਨੂੰ ਸਥਾਨਕ ਲੋਕਾਂ ਨੇ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ।

ABOUT THE AUTHOR

...view details