ਭੜਕੀਆਂ ਮਹਿਲਾਵਾਂ ਨੇ ਪੁੱਟ ਦਿੱਤਾ ਸ਼ਰਾਬ ਦਾ ਠੇਕਾ - ਮਹਿਲਾਵਾਂ ਨੇ ਪੁੱਟ ਦਿੱਤਾ ਸ਼ਰਾਬ ਦਾ ਠੇਕਾ
ਰੂਪਨਗਰ ਨੂਰਪੁਰਬੇਦੀ ਮਾਰਗ ਉੱਤੇ ਸਥਿਤ ਪਿੰਡ ਮੋਹਨਪੁਰ ਵਿਚ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਵਿਰੋਧ ਕੀਤਾ ਗਿਆ ਅਤੇ ਇਹ ਵਿਰੋਧ ਖ਼ਾਸ ਤੌਰ ਤੇ ਮਹਿਲਾਵਾਂ ਵੱਲੋਂ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਵੱਲੋਂ ਸ਼ਰਾਬ ਦਾ ਠੇਕਾ ਖੁੱਲ੍ਹਣ ਵਾਲੇ ਖੋਖੇ ਨੂੰ ਉਹਦੀ ਥਾਂ ਤੋਂ ਪੁੱਟ ਕੇ ਦੂਜੀ ਥਾਂ ਸੁੱਟ ਦਿੱਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਇਸ ਵਿੱਚ ਪਿੰਡ ਦੀ ਮਹਿਲਾ ਸਰਪੰਚ ਬਲਵਿੰਦਰ ਕੌਰ ਨੇ ਵੀ ਸ਼ਮੂਲੀਅਤ ਕੀਤੀ। ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਪੂਰੇ ਪਿੰਡ ਦੀ ਜ਼ਮੀਨ ਇਸ ਸੜਕ ਉੱਤੇ ਪੈਂਦੀ ਹੈ ਮਹਿਲਾਵਾਂ ਕੰਮ ਕਰਨ ਲਈ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਬੱਚੇ ਵੀ ਇਸੇ ਸੜਕ ਦੇ ਉੱਤੇ ਗੁਜ਼ਰਦੇ ਹਨ। ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਠੇਕੇਦਾਰ ਨੂੰ ਚਾਰ ਪੰਜ ਦਿਨ ਪਹਿਲਾਂ ਅਪੀਲ ਕੀਤੀ ਗਈ ਸੀ ਕਿ ਇਸ ਨੂੰ ਹਟਵਾ ਲਿਆ ਜਾਵੇ ਨਹੀਂ ਤਾਂ ਇਸ ਨੂੰ ਉਖਾੜ ਕੇ ਸੁੱਟ ਦਿੱਤਾ ਜਾਵੇਗਾ। ਪਰ ਨਾ ਅਜਿਹਾ ਨਾ ਹੋਇਆ ਅਤੇ ਉਨ੍ਹਾਂ ਨੇ ਇਸਦਾ ਵਿਰੋਧ ਕੀਤਾ।