ਸਿਲੰਡਰ ਫਟਣ ਨਾਲ ਇੱਕ ਔਰਤ ਦੀ ਮੌਤ, ਇੱਕ ਗੰਭੀਰ ਜ਼ਖ਼ਮੀ - Jalandhar private hospital
ਹੁਸ਼ਿਆਰਪੁਰ: ਦਸੂਹਾ ਦੀ ਕ੍ਰਿਸ਼ਨਾ ਕਲੌਨੀ (Dasuha's Krishna Colony) ਵਿਖੇ LPG ਸਿਲੰਡਰ ਫੱਟਣ ਦਾ ਸਮਾਚਾਰ (News of LPG cylinder bursting) ਪ੍ਰਾਪਤ ਹੋਇਆ ਹੈ। ਇਸ ਹਾਦਸੇ ਵਿੱਚ ਦੋ ਔਰਤਾਂ ਬੁਰੀ ਤਰ੍ਹਾਂ ਝੁਲਸ ਗਈਆਂ ਹਨ। ਜਿਨ੍ਹਾਂ ਵਿੱਚੋਂ ਇੱਕ ਦੀ ਮੌਤ (death) ਹੋ ਗਈ ਹੈ ਜਦਕਿ ਦੂਜੀ ਗੰਭੀਰ ਹਾਲਾਤ ਵਿੱਚ ਹਸਪਤਾਲ (Hospital) ਵਿੱਚ ਜ਼ੇਰੇ ਇਲਾਜ ਹੈ। ਡਾਕਟਰਾਂ ਵੱਲੋਂ ਦੂਜੀ ਔਰਤ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਜਲੰਧਰ ਦੇ ਨਿੱਜੀ ਹਸਪਤਾਲ (Jalandhar private hospital) ਲਈ ਰੈਫਰ ਕਰ ਦਿੱਤਾ ਗਿਆ ਹੈ। ਇਸ ਮੌਕੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਦੋਵੇਂ ਔਰਤਾਂ ਰਸੌਈ ਵਿੱਚ ਕੰਮ ਕਰ ਰਹੀਆਂ ਹਨ, ਕਿ ਅਚਾਨਕ ਸਿਲੰਡਰ ਫਟ ਗਿਆ, ਜਿਸ ਤੋਂ ਬਾਅਦ ਇੱਕ ਦੀ ਮੌਤ (death) ਹੋ ਗਈ ਜਦੋ ਕਿ ਦੂਜੀ 40 ਫੀਸਦੀ ਝੁਲਸੀ ਗਈ।