ਜੇਠ ਤੇ ਜਠਾਣੀ ਤੋਂ ਤੰਗ ਆ ਦਰਾਣੀ ਨੇ ਕੀਤੀ ਖੁਦਕੁਸ਼ੀ ! - woman committed suicide
ਅੰਮ੍ਰਿਤਸਰ:ਜ਼ਿਲ੍ਹੇ ਦੇ ਛੇਹਰਟਾ ਵਿੱਚ ਜੇਠ ਜਠਾਣੀ ਦੇ ਤਾਅਨਿਆਂ ਤੋਂ ਪ੍ਰੇਸ਼ਾਨ ਹੋ ਕੇ ਇੱਕ ਦੇਵਰਾਨੀ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਖੁਦਕੁਸ਼ੀ ਤੋਂ ਪਹਿਲਾਂ ਮਹਿਲਾ ਵੱਲੋਂ ਇੱਕ ਬਕਾਇਦਾ ਖੁਦਕੁਸ਼ੀ ਨੋਟ ਲਿਖਿਆ ਗਿਆ ਹੈ। ਇਸ ਖੁਦਕੁਸ਼ੀ ਨੋਟ ਵਿੱਚ ਉਸ ਵੱਲੋਂ ਆਪਣੇ ਜੇਠ ਅਤੇ ਜੇਠਾਣੀ ਦਾ ਜ਼ਿਕਰ ਕੀਤਾ ਹੈ ਅਤੇ ਜਿੰਨ੍ਹਾਂ ਕਰਕੇ ਉਸ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਹਰਪ੍ਰੀਤ ਕੌਰ ਦੇ ਪਤੀ ਰੋਹਿਤ ਪਾਸੀ ਨੇ ਦੱਸਿਆ ਕਿ ਉਸਦਾ ਵੱਡਾ ਭਰਾ ਵਿਪਨ ਪਾਸੀ ਤੇ ਉਸ ਦੀ ਭਾਬੀ ਪਲਕ ਪਾਸੀ ਨੇ ਤਾਅਨੇ ਮਿਹਣੇ ਮਾਰੇ ਜਿਸ ਨੂੰ ਉਸ ਦੀ ਪਤਨੀ ਨਾ ਸਹਾਰਦੇ ਹੋਏ ਖੁਦਕੁਸ਼ੀ ਕਰ ਲਈ। ਪੀੜਤ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਓਧਰ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।