'ਕਮਲ ਨਾਥ ਨੂੰ ਸਿਰਸਾ ਦਾ ਖੁੱਲ੍ਹਾ ਚੈਲੇਂਜ, ਕਾਲਰੋਂ ਫੜ ਕੇ ਸਟੇਜ ਤੋਂ ਉਤਾਰਨ ਦੀ ਦਿੱਤੀ ਧਮਕੀ' - ਕਮਲਨਾਥ ਨੂੰ ਕਾਂਗਰਸ ਵੱਲੋਂ ਸਟਾਰ ਪ੍ਰਚਾਰਕ ਦੀ ਸੂਚੀ ਵਿੱਚ ਸ਼ਾਮਲ
ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਕਾਫੀ ਭਖ ਚੁੱਕੀ ਹੈ। ਉੱਥੇ ਕਮਲ ਨਾਥ ਨੂੰ ਕਾਂਗਰਸ ਵੱਲੋਂ ਸਟਾਰ ਪ੍ਰਚਾਰਕ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾਣ 'ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਕਾਂਗਰਸ 'ਤੇ ਨਿਸ਼ਾਨੇ ਵਿੰਨ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਕਮਲ ਨਾਥ ਨੂੰ ਦਿੱਲੀ ਵਿੱਚ ਕਿਸੇ ਵੀ ਸਟੇਜ 'ਤੇ ਚੜ੍ਹਨ ਨਹੀਂ ਦਿੱਤਾ ਜਾਵੇਗਾ ਤੇ ਅਕਾਲੀ ਦਲ ਇਸ ਦਾ ਵਿਰੋਧ ਕਰੇਗਾ ਅਤੇ ਕਾਲਰ ਫੜਕੇ ਕਮਲ ਨਾਥ ਨੂੰ ਦਿੱਲੀ ਤੋਂ ਬਾਹਰ ਕੱਢਿਆ ਜਾਵੇਗਾ। ਮਨਜਿੰਦਰ ਸਿਰਸਾ ਚੋਣ ਕਮੀਸ਼ਨ ਦੀ ਕੋਈ ਵੀ ਪਰਵਾਹ ਕੀਤੇ ਬਿਨ੍ਹਾਂ ਅਜਿਹੇ ਬਿਆਨ ਦੇ ਰਹੇ ਹਨ। ਸਿਰਸਾ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਪਲਟਵਾਰ ਕਰਦਿਆਂ ਕਿਹਾ ਕਿ ਜਦੋਂ ਕਮਲ ਨਾਥ ਕੇਂਦਰ ਵਿੱਚ ਮੰਤਰੀ ਸਨ ਤਾਂ ਸਾਬਕਾ ਮੁੱਖ ਮੰਤਰੀ ਪਰਕਾਸ਼ ਬਾਦਲ ਖੁਦ ਉਨ੍ਹਾਂ ਲਈ ਗੁਲਦਸਤੇ ਲੈ ਕੇ ਜਾਂਦੇ ਸਨ ਤੇ ਸਿਰਸਾ ਉਨ੍ਹਾਂ ਨਾਲ ਘਰ-ਘਰ ਫਿਰਦਾ ਰਿਹਾ ਪਰ ਭਜਪਾ ਨੇ ਉਸ ਨੂੰ ਟਿਕਟ ਨਹੀ ਦਿੱਤੀ। ਵੇਰਕਾ ਨੇ ਕਿਹਾ ਪਹਿਲਾ ਬੀਜੇਪੀ ਨਾਲ ਗੱਲ ਕਰੋ, ਜਿਸਨੇ ਤੁਹਾਨੂੰ ਘਰੋਂ ਕੱਢਿਆ ਫਿਰ ਸਾਡੇ ਨਾਲ ਗੱਲ ਕਰਨ।
Last Updated : Jan 22, 2020, 6:56 PM IST