ਹੈਰਾਨੀਜਨਕ ! ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ - ਪ੍ਰੇਮੀ ਸੁਖਦੀਪ ਸਿੰਘ ਵਾਸੀ ਪਿੰਡ ਨੂਰ ਖੇੜੀਆ
ਪਟਿਆਲਾ: ਪਟਿਆਲਾ ਅਰਬਨ ਅਸਟੇਟ ਫੇਸ ਤੋਂ ਰਾਜਪੁਰਾ ਬਾਰਡਰ ਬਾਈਪਾਸ 'ਤੇ ਖੂਨ ਨਾਲ ਲੱਥਪੱਥ ਕਾਰ ਮਿਲੀ ਸੀ, ਪਰ ਉਸ ਦੇ ਅੰਦਰੋਂ ਕੋਈ ਲਾਸ਼ ਨਹੀਂ ਮਿਲੀ ਸੀ। ਪੁਲਿਸ ਨੇ 24 ਘੰਟਿਆਂ ਦੇ ਅੰਦਰ ਮਾਮਲੇ ਦੀ ਗੁੱਥੀ ਸੁਲਝਾਈ ਕਾਰ ਦੇ ਮਾਲਕ ਮੁਹੰਮਦ ਕਾਸ਼ਿਫ ਦੀ ਲਾਸ਼ ਵੀ ਬਰਾਮਦ ਕਰ ਲਈ ਸੀ। ਇਸ ਪੂਰੇ ਮਾਮਲੇ ਦੀ ਜਾਣਕਾਰੀ ਐਸ.ਪੀ.ਡੀ ਮਹਿਤਾਬ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮ੍ਰਿਤਕ ਮੁਹੰਮਦ ਕਾਸ਼ਿਫ ਦੀ ਪਤਨੀ ਰਜ਼ੀਆ ਬੇਗਮ ਨੇ ਆਪਣੇ ਪ੍ਰੇਮੀ ਸੁਖਦੀਪ ਸਿੰਘ ਵਾਸੀ ਪਿੰਡ ਨੂਰ ਖੇੜੀਆ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਇਸ ਤੋਂ ਪਹਿਲਾ ਰਜ਼ੀਆ ਬੇਗਮ ਨੇ ਆਪਣੇ ਪਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣੇ ਵਿੱਚ ਲਿਖਵਾਈ ਸੀ।