ਸ਼ਾਰਟ ਸਰਕਟ ਕਾਰਨ ਕਣਕ ਨੂੰ ਲੱਗੀ ਅੱਗ
ਹੁਸ਼ਿਆਰਪੁਰ: ਜਿੱਥੇ ਪੰਜਾਬ ਭਰ ਦੇ ਕਈ ਥਾਵਾਂ ਦੇ ਉੱਪਰ ਪਏ ਮੀਂਹ ਅਤੇ ਠੰਡੀਆਂ ਹਵਾਵਾਂ (Rain and cold winds) ਦੇ ਨਾਲ ਤਾਪਮਾਨ ਵਿੱਚ ਗਿਰਾਵਟ (A drop in temperature) ਦਰਜ ਕੀਤੀ ਗਈ ਹੈ। ਉੱਥੇ ਕਈ ਥਾਵਾਂ ਦੇ ਉਪਰ ਨੁਕਸਾਨ ਵੀ ਝੱਲਣਾ ਪਿਆ ਹੈ। ਗੜ੍ਹਸ਼ੰਕਰ ਦੇ ਪਿੰਡ (village of Garhshankar) ਬੀਤ ਇਲਾਕੇ ਦੇ ਪਿੰਡ ਗੜੀਮਾਨਸੋਵਾਲ ਵਿੱਖੇ ਮੀਂਹ ਨਾਲ ਚੱਲੀ ਹਵਾ ਦੇ ਨਾਲ ਸ਼ਾਰਟ ਸਰਕਟ ਹੋਣ ਨਾਲ ਇਕੱਠੀ ਕੀਤੀ ਕਣਕ ਦੀ ਫਸਲ ਸੜਕੇ ਸੁਹਾ ਹੋ ਗਈ। ਪਿੰਡ ਦੇ ਸਾਬਕਾ ਸਰਪੰਚ ਜਗਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਵਸਨੀਕ ਦਾਸ ਰਾਮ ਪੁੱਤਰ ਕਰਤਾਰਾ ਰਾਮ ਦੀ ਇਕੱਠੀ ਕਰਕੇ ਰੱਖੀ ਹੋਈ ਫਸਲ ਨੂੰ ਅਚਾਨਕ ਸ਼ਾਰਟ ਸਰਕਟ ਹੋਣ ਨਾਲ ਸੜਕੇ ਸੁਹਾ ਹੋ ਗਈ, ਜਿਸ ਦੇ ਕਾਰਨ ਤਕਰੀਬਨ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ, ਉਨ੍ਹਾਂ ਪੰਜਾਬ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ।