ਬਿਜਲੀ ਦੇ ਸ਼ਾਟ ਸਰਕਟ ਨਾਲ ਕਣਕ ਨੂੰ ਲੱਗੀ ਅੱਗ - ਬਿਜਲੀ ਦੇ ਸ਼ਾਟ ਸਰਕਟ
ਬਠਿੰਡਾ: ਬਠਿੰਡਾ ਦੇ ਪਿੰਡ ਬਹਿਮਣ ਦੀਵਾਨਾ ਵਿਖੇ ਬਿਜਲੀ ਦੇ ਸ਼ਾਟ ਸਰਕਟ ਨਾਲ ਖੜੀ ਕਣਕ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਕਣਕ ਦੇ ਤਕਰੀਬਨ 15 ਕਿੱਲੇ ਸੜ੍ਹ ਕੇ ਸੁਆਹ ਹੋ ਗਏ ਹਨ। ਪੀੜਤ ਕਿਸਨਾ ਨੇ ਦੱਸਿਆ ਕਿ ਉਹ ਫਸਲ ਦੀ ਕਟਾਈ ਕਰਨ ਲੱਗੇ ਸਨ, ਇਸੇ ਦੌਰਾਨ ਅੱਗ ਲੱਗ ਗਈ ਜਿਸ ਨਾਲ ਕੰਬਾਈਨ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ ਅਤੇ ਡਰਾਈਵਰ ਵੀ ਝੁਲਸਿਆ ਗਿਆ, ਜਿਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਬਿਜਲੀ ਦੀਆਂ ਨੀਵੀਆਂ ਤਾਰਾਂ ਕਾਰਨ ਲੱਗੀ ਹੈ। ਇਸ ਮੌਕੇ ਬਿਜਲੀ ਬੋਰਡ ਅਤੇ ਪੁਲਿਸ ਕਰਮਚਾਰੀ ਵੀ ਘਟਨਾ ਸਥਾਨ 'ਤੇ ਪਹੁੰਚੇ।