ਪੰਜਾਬ ਦੀਆਂ ਮੰਡੀਆਂ ’ਚ ਕਣਕ ਦੀ ਆਮਦ ਹੋ ਰਹੀ ਘੱਟ ! - Wheat arrivals in Mansa mandis
ਮਾਨਸਾ: ਪਿਛਲੇ ਸਾਲ ਮਾਨਸਾ ਦੀਆਂ ਵੱਖ ਵੱਖ ਮੰਡੀਆਂ ਵਿੱਚ 6 ਲੱਖ 38 ਹਜ਼ਾਰ ਮੀਟਰਿਕ ਟਨ ਕਣਕ ਦੀ ਆਮਦ ਹੋਈ ਸੀ ਪਰ ਇਸ ਵਾਰ ਅੱਜ ਦੀ ਮਿਤੀ ਤੱਕ ਮਾਨਸਾ ਦੀਆਂ ਵੱਖ ਵੱਖ ਮੰਡੀਆਂ ਦੇ ਵਿੱਚ 3 ਲੱਖ 60 ਹਜ਼ਾਰ ਮੀਟਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਦੋਂਕਿ ਪਿਛਲੇ ਸਾਲ ਦੇ ਮੁਕਾਬਲੇ 54 ਫੀਸਦੀ ਕਣਕ ਦੀ ਆਮਦ ਹੋਈ ਹੈ। ਜ਼ਿਲ੍ਹਾ ਮੰਡੀ ਅਫਸਰ ਨੇ ਦੱਸਿਆ ਕਿ ਮਾਨਸਾ ਦੀਆਂ ਮੰਡੀਆਂ ਦੇ ਵਿੱਚ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਮੰਡੀਆਂ ਵਿੱਚ ਕਿਸਾਨਾਂ ਦੇ ਲਈ ਛਾਂ ਦਾ, ਪਾਣੀ, ਬਾਥਰੂਮ ਅਤੇ ਹੋਰ ਸਾਰੀਆਂ ਸੁਵਿਧਾਵਾਂ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਕਣਕ ਦੀ ਫਸਲ ਦਾ ਝਾੜ ਘਟਿਆ ਹੈ ਜੋ ਕਿ ਇਕਦਮ ਗਰਮੀ ਪੈ ਜਾਣ ਕਾਰਨ ਝਾੜ ’ਤੇ ਅਸਰ ਪਿਆ ਹੈ ਮੰਡੀਆਂ ਵਿਚ ਕਣਕ ਘੱਟ ਆਉਣ ਦਾ ਕਾਰਨ ਉਨ੍ਹਾਂ ਦੱਸਿਆ ਕਿ ਇਸ ਵਾਰ ਕਿਸਾਨਾਂ ਦੇ ਮਨ ਵਿੱਚ ਸ਼ੰਕਾ ਹੈ ਕਿ ਸ਼ਾਇਦ ਕਣਕ ਦਾ ਰੇਟ ਹੋਰ ਵਧੇਗਾ ਜਿਸ ਕਾਰਨ ਕਿਸਾਨਾਂ ਨੇ ਆਪਣੇ ਘਰਾਂ ਵਿਚ ਲੋੜ ਤੋਂ ਜ਼ਿਆਦਾ ਕਣਕ ਸਟੋਰ ਕਰ ਲਈ ਹੈ।