ਗੋਦਾਮਾ 'ਚ ਪਈ ਕਣਕ ਪ੍ਰਬੰਧਾਂ ਦੀ ਖੋਲ੍ਹ ਰਹੀ ਪੋਲ - ਪਨਸਪ
ਸਰਕਾਰੀ ਗੋਦਾਮਾਂ ਵਿੱਚ ਜੋ ਕਣਕ ਪਈ ਹੈ ਉਸ ਦੀ ਸਾਂਭ ਸੰਭਾਲ ਦੇ ਪ੍ਰਬੰਧ ਕੁੱਝ ਢਿਲੇ ਹੀ ਨਜ਼ਰ ਆ ਰਹੇ ਹਨ। ਸਰਕਾਰੀ ਅਧਿਕਾਰੀ ਮੁਕੰਮਲ ਪ੍ਰਬੰਧਾਂ ਦੀ ਗੱਲ ਕਰ ਰਹੇ ਹਨ ਪਰ ਸੱਚ ਕੁਝ ਹੋਰ ਨਜ਼ਰ ਆ ਰਿਹਾ ਹੈ। ਐਫ.ਸੀ.ਆਈ ਵੱਲੋਂ ਆਪਣੇ ਗੋਦਾਮਾਂ ਵਿੱਚ ਕਣਕ ਨਾਂ ਸਟੋਰ ਕਰਨ ਦੀ ਗੱਲ ਕੀਤੀ। ਪੰਜਾਬ ਰਾਜ ਗੋਦਾਮ ਨਿਗਮ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਸਾਡਾ ਵਿਭਾਗ ਦੁਆਰਾ ਕਣਕ ਦੀ ਸਾਂਭ ਸੰਭਾਲ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਇਸ ਸਮੇਂ ਗੋਦਾਮ ਵਿੱਚ 15653 ਟਨ ਜਮਾਂ ਪਈ ਹੈ।ਪਰ ਗੋਦਾਮ ਵਿੱਚ ਫਿਰਦਾ ਪਾਣੀ ਕੀਤੇ ਪ੍ਰਬੰਧਾਂ ਦੀ ਪੋਲ ਖੋਲ੍ਹ ਰਿਹਾ ਸੀ।ਜਦੋਂ ਉਨ੍ਹਾਂ ਨੂੰ ਪਈ ਗੰਦਗੀ ਵਾਰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼ੈੱਡਾਂ ਦੀ ਮੁਰੰਮਤ ਚੱਲ ਰਹੀ ਹੈ। ਜਦੋਂ ਪਨਸਪ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਸਾਡੇ ਗੋਦਾਮ ਵਿੱਚ 6 ਲੱਖ 70 ਹਜ਼ਾਰ ਕਣਕ ਦੀਆਂ ਬੋਰੀਆਂ ਪਈਆਂ ਹਨ।ਕਣਕ ਦੀ ਦੇਖਰੇਖ ਦੇ ਪ੍ਰਬੰਧ ਮੁਕੰਮਲ ਹਨ।ਜਦੋਂ ਸ਼ੈੱਡਾਂ ਦੀ ਖਸਤਾ ਹਾਲਤ ਵਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਇਹ ਸੈੱਡ ਕਾਫੀ ਪੁਰਾਣੇ ਹਨ।