ਪੰਜਾਬ

punjab

ETV Bharat / videos

ਭਿਆਨਕ ਅੱਗ ਲੱਗਣ ਕਾਰਨ ਕਣਕ ਤੇ ਨਾੜ ਸੜ੍ਹ ਕੇ ਸੁਆਹ - wheat and stalks burnt to ashes

By

Published : Apr 19, 2022, 6:29 PM IST

ਤਰਨ ਤਾਰਨ: ਜ਼ਿਲ੍ਹੇ ਦੇ ਪਿੰਡ ਰੱਤੋਕੇ ਵਿੱਚ ਤੂੜੀ ਬਣਾਉਣ ਵਾਲੀ ਮਸ਼ੀਨ ਤੋਂ ਚੰਗਿਆੜੀ ਨਿਕਲਣ ਕਾਰਨ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਅੱਗ ਦਾ ਜਦੋਂ ਪਿੰਡ ਵਿੱਚ ਰੌਲਾ ਪਿਆ ਤਾ ਪਿੰਡ ਵਾਸੀਆਂ ਵੱਲੋਂ ਬੜੀ ਜੱਦੋ ਜਹਿਦ ਤੋਂ ਬਾਅਦ ਆਪਣੇ ਟਰੈਕਟਰ ਨਾਲ ਅੱਗ ‌ਨੂੰ ਬੁਝਾਉਣ ਲਈ ਕੋਸ਼ਿਸ਼ ਕੀਤੀ ਪਰ ਫਿਰ ਵੀ ਕਾਫ਼ੀ ਕਿਸਾਨਾਂ ਦਾ ਨੁਕਸਾਨ ਵੱਡੇ ਪੱਧਰ ’ਤੇ ਹੋ ਗਿਆ। ਇਸ ਵਿਚ ਕੁਲਵਿੰਦਰ ਸਿੰਘ ਪੁੱਤਰ ਲੱਖਾ ਸਿੰਘ ਦਾ ਅੱਠ ਕਿੱਲੇ ਨਾੜ , ਸੁਖਵੰਤ ਸਿੰਘ ਪੁੱਤਰ ਕਾਬਲ ਸਿੰਘ ਦਾ ਚਾਰ ਕਿੱਲੇ ਨਾੜ,ਸੁਖਦੇਵ ਸਿੰਘ ਪੁੱਤਰ ਗੁਰਮੁਖ ਸਿੰਘ ਦੀ ਤਿੰਨ ਕਿੱਲੇ ਕਣਕ ,ਸੁਖਦੀਪ ਸਿੰਘ ਪੁੱਤਰ ਬਹਾਦਰ ਸਿੰਘ ਦਾ ਦੋ ਕਿੱਲੇ ਨਾੜ ,ਕਮਲਜੀਤ ਸਿੰਘ ਤੇ ਮਨਜਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਦਾ ਦੋ ਕਿੱਲੇ ਨਾੜ ਸੜ ਕੇ ਸਵਾਹ ਹੋ ਗਿਆ। ਪੀੜਤ ਕਿਸਾਨਾਂ ਵੱਲੋਂ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਗਈ ਹੈ।

ABOUT THE AUTHOR

...view details