ਪੱਛਮੀ ਕਲੱਬ ਆਸਟ੍ਰੇਲੀਆ ਨੇ ਮਾਨਾਂਵਾਲਾ ਟੋਲ ਪਲਾਜ਼ਾ 'ਤੇ ਵੰਡੇ ਪੈਫਲੈਂਟ - ਅੰਮ੍ਰਿਤਸਰ
ਅੰਮ੍ਰਿਤਸਰ: ਪੱਛਮੀ ਕਲੱਬ ਆਸਟ੍ਰੇਲੀਆ ਨੇ ਅੰਮ੍ਰਿਤਸਰ ਦੇ ਮਾਨਾਂਵਾਲਾ ਟੋਲ ਪਲਾਜ਼ਾ 'ਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਪੰਫ਼ਲੈਟ ਵੰਡੇ। ਇਸ ਵਿੱਚ ਲਿਖਿਆ ਗਿਆ ਕਿ ਕਿਸ ਤਰ੍ਹਾਂ ਕਿਸਾਨੀ ਅੰਦੋਲਨ ਦੇ ਵਿੱਚ ਜੇਕਰ ਹਿੰਸਾ ਹੁੰਦੀ ਹੈ ਤੇ ਉਸ ਤੋਂ ਕਿਵੇਂ ਬਚਿਆ ਜਾ ਸਕੇ। ਉੱਥੇ ਹੀ ਇਹ ਪੰਫ਼ਲੈਂਟ ਲੈ ਕੇ ਪੱਛਮੀ ਕਲੱਬ ਆਸਟ੍ਰੇਲੀਆ ਦੇ ਪੰਜਾਬ ਦੇ ਨੁਮਾਇੰਦਿਆਂ ਨੇ ਟਰੈਕਟਰ-ਟਰਾਲੀਆਂ ਵਿੱਚ ਕਿਸਾਨਾਂ ਨੂੰ ਵੀ ਇਹ ਪੰਫ਼ਲੈਟ ਵੰਡੇ। ਕਲੱਬ ਦੇ ਨੁਮਾਇੰਦੇ ਨੇ ਦੱਸਿਆ ਕਿ ਉਹ 26 ਜਨਵਰੀ ਵਾਲੇ ਦਿਨ ਪੰਜਾਬ ਤੋਂ ਦਿੱਲੀ ਜਾ ਰਹੇ ਸੀ ਤੇ ਰਸਤੇ ਵਿੱਚ ਜਿਸ ਤਰ੍ਹਾਂ ਹਰਿਆਣਾ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਨਾਲ ਵਤੀਰਾ ਕੀਤਾ ਗਿਆ, ਉਸ ਨੂੰ ਵੇਖਦੇ ਹੋਏ ਨੂੰ ਗਾਈਡਲਾਈਂਸ ਇਸ ਪੰਫ਼ਲੈਟ ਵਿੱਚ ਲਿਖਿਆ ਗਿਆ ਹੈ।