'ਭਲਾਈ ਸਕੀਮਾਂ ਗਰੀਬਾਂ ਦੀ ਪਹੁੰਚ ਤੋਂ ਦੂਰ' - ਭਲਾਈ ਸਕੀਮਾਂ
ਜਲੰਧਰ: ਪਿਛਲੇ ਕੁੱਝ ਸਮੇਂ ਤੋਂ ਕਿਡਨੀ ਦੀ ਬੀਮਾਰੀ ਨਾਲ ਪੀੜਤ ਮਹਿਲਾ ਸੁਨੀਤਾ ਰਾਣੀ ਨੂੰ ਉਸ ਦਾ ਪਤੀ ਵਿਜੈ ਬੀਮਾਰ ਅਤੇ ਤੜਪ ਦੀ ਹਾਲਤ ਵਿੱਚ ਡੀਸੀ ਦਫ਼ਤਰ ਲੈ ਕੇ ਪੁੱਜਿਆ। ਪੀੜਤ ਪਤੀ ਨੇ ਕਿਹਾ ਕਿ ਉਸ ਦੀ ਪਤਨੀ ਪਿਛਲੇ ਕੁੱਝ ਸਮੇਂ ਤੋਂ ਕਿਡਨੀ ਦੀ ਬੀਮਾਰੀ ਨਾਲ ਪੀੜਤ ਹੈ ਅਤੇ ਲਗਾਤਾਰ ਉਸ ਦਾ ਇਲਾਜ ਚੱਲ ਰਿਹਾ ਹੈ। ਸਰਕਾਰੀ ਹਾਸਪਤਾਲ ਵਿੱਚ ਇਲਾਜ ਕਰਾਉਣ ਤੋਂ ਬਾਅਦ ਜਦ ਡਾਇਲਿਸਿਸ ਵਾਸਤੇ ਸਿਵਲ ਹਸਪਤਾਲ ਵੱਲੋਂ ਮਨ੍ਹਾਂ ਕਰਦੇ ਹੋਏ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭੇਜਿਆ ਤਾਂ ਸਰਕਾਰ ਵੱਲੋਂ ਜਾਰੀ ਕੀਤਾ ਆਯੂਸ਼ਮਾਨ ਯੋਜਨਾ ਦਾ ਕਾਰਡ ਵੀ ਉਸਦੇ ਕੰਮ ਨਹੀਂ ਆਇਆ। ਉਸ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲ ਨੇ ਆਯੂਸ਼ਮਾਨ ਯੋਜਨਾ ਦਾ ਕਾਰਡ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਪੈਸੇ ਦੇਕੇ ਇਲਾਜ ਕਰਵਾਉਣ ਲਈ ਕਿਹਾ ਹੈ।