ਜ਼ੀਰਾ ਸ਼ਹਿਰ ਵਿੱਚ ਮੀਂਹ ਤੋਂ ਬਾਅਦ ਥਾਂ ਥਾਂ ਖੜਿਆ ਪਾਣੀ, ਲੋਕ ਹੋਏ ਪਰੇਸ਼ਾਨ - ਤਾਪਮਾਨ ਵਿੱਚ ਕਾਫੀ ਗਿਰਾਵਟ
ਪੰਜਾਬ ਭਰ ਵਿੱਚ ਬੀਤੇ ਦਿਨ ਮੀਂਹ ਪਿਆ ਜਿਸ ਦੇ ਚੱਲਦੇ ਤਾਪਮਾਨ ਵਿੱਚ ਕਾਫੀ ਗਿਰਾਵਟ ਦੇਖਣ ਨੂੰ ਮਿਲਿਆ। ਉੱਥੇ ਹੀ ਦੂਜੇ ਪਾਸੇ ਕਈ ਥਾਵਾਂ ਉੱਤੇ ਮੀਂਹ ਦਾ ਪਾਣੀ ਖੜਾ ਹੋ ਗਿਆ ਜਿਸ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਇਸੇ ਤਰ੍ਹਾਂ ਦੇ ਹਾਲਾਤ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਵਿਖੇ ਪਏ 15 ਤੋਂ 20 ਮਿੰਟ ਦੇ ਮੀਂਹ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਦੱਸ ਦਈਏ ਕਿ ਮੀਂਹ ਦਾ ਪਾਣੀ ਸ਼ਹਿਰ ਦੇ ਗਲੀ ਮੁਹੱਲਾ, ਮੇਨ ਬਾਜ਼ਾਰ ਘੰਟਾ ਘਰ ਚੌਕ ਅਤੇ ਬੱਸ ਸਟੈਂਡ ਡੇਢ ਡੇਢ ਫੁੱਟ ਪਾਣੀ ਨਾਲ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।