ਵੱਛੇ ਨੇ ਕੁੱਤੀ ਦਾ ਪੀਤਾ ਦੁੱਧ ਵੀਡੀਓ ਵਾਇਰਲ, ਵੇਖੋ ਵੀਡੀਓ - ਵੀਡੀਓ ਕਰਨਾਟਕ ਦੇ ਤੁਮਾਕੁਰੂ ਜ਼ਿਲ੍ਹੇ ਦੇ ਕੁੰਡੂਰੂ ਪਿੰਡ ਦੀ ਹੈ
ਕਰਨਾਟਕ: ਸੋਸ਼ਲ ਮੀਡੀਆ 'ਤੇ ਇੱਕ ਵੀਡੀਉ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਵੱਛਾ ਕੁੱਤੀ ਦਾ ਦੁੱਧ ਪੀ ਰਿਹਾ ਹੈ, ਇਹ ਵੀਡੀਓ ਕਰਨਾਟਕ ਦੇ ਤੁਮਾਕੁਰੂ ਜ਼ਿਲ੍ਹੇ ਦੇ ਕੁੰਡੂਰੂ ਪਿੰਡ ਦੀ ਹੈ। ਪਿੰਡ ਵਾਸੀਆਂ ਦੀ ਜਾਣਕਾਰੀ ਅਨੁਸਾਰ ਪਿਛਲੇ ਇੱਕ ਹਫ਼ਤੇ ਤੋਂ ਇਹ ਵੱਛਾ ਹਰ ਰੋਜ਼ ਕੁੱਤੀ ਦਾ ਦੁੱਧ ਪੀ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਵੱਛੇ ਦੀ ਮਾਂ ਜ਼ਿੰਦਾ ਹੈ ਅਤੇ ਦੁੱਧ ਚੁੰਘਾਉਣ ਲਈ ਫਿੱਟ ਹੈ, ਪਰ ਫਿਰ ਵੀ ਵੱਛਾ ਕੁੱਤੀ ਦਾ ਦੁੱਧ ਪੀਣਾ ਪਸੰਦ ਕਰਦਾ ਹੈ। ਮਾਂ ਬਣਨ ਦੇ ਇਸ ਅਨੋਖੇ ਪ੍ਰਦਰਸ਼ਨ ਨੇ ਪਿੰਡ ਵਾਸੀਆਂ ਨੂੰ ਹੈਰਾਨ ਕਰ ਦਿੱਤਾ ਹੈ।