ਵਾਇਰਲ ਕਾਲ ਰਿਕਾਰਡਿੰਗ ਨੇ ਨਸ਼ੇ ਦੀ ਕਾਰੋਬਾਰੀ ਔਰਤ ਨੂੰ ਪਹੁੰਚਾਇਆ ਜੇਲ੍ਹ - Viral call recording sends drug business woman to jail
ਮੋਗਾ: ਸਥਾਨਕ ਪੁਲਿਸ ਨੇ ਇੱਕ ਵਾਇਰਲ ਫੋਨ ਕਾਲ ਰਿਕਾਰਡਿੰਗ ਨੂੰ ਗੰਭੀਰਤਾ ਨਾਲ ਲੈਂਦੀਆਂ ਕਾਰਵਾਈ ਕੀਤੀ ਅਤੇ ਫੋਨ ਤੇ ਵੱਡੀਆਂ ਡੀਂਗਾਂ ਮਾਰਨ ਵਾਲੀ ਚਿੱਟੇ ਦੀ ਵਪਾਰਨ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਔਰਤ ਬਾਘਾਪੁਰਾਣਾ, ਕੋਟਲਾ ਮਿਹਰ ਸਿੰਘ ਵਾਲਾ ਦੀ ਰਹਿਣ ਵਾਲੀ ਹੈ। ਪੁਲਿਸ ਨੇ ਮੁਲਜ਼ਮ ਔਰਤ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਇਸ ਗੱਲ ਦਾ ਵੀ ਪਤਾ ਕੀਤਾ ਜਾਵੇਗਾ ਕਿ ਹੋਰ ਕਿਸ-ਕਿਸ ਨਾਲ ਉਕਤ ਮਹਿਲਾ ਦੇ ਤਸਕਰੀ 'ਚ ਤਾਰ ਜੁੜਦੇ ਹਨ।