ਪਿੰਡ ਦੇ ਸਰਪੰਚ 'ਤੇ ਲੱਗੇ ਮਨਰੇਗਾ ਦੇ ਲੱਖਾਂ ਰੁਪਏ ਹੜੱਪਣ ਦੇ ਦੋਸ਼ - ਬਲਾਕ ਦਸੂਹਾ ਅਧੀਨ ਪੈਂਦੇ ਪਿੰਡ ਚੱਕ ਬਾਮੂ
ਹੁਸ਼ਿਆਰਪੁਰ: ਜਿਲ੍ਹਾਂ ਹੁਸ਼ਿਆਰਪੁਰ ਦੇ ਬਲਾਕ ਦਸੂਹਾ ਅਧੀਨ ਪੈਂਦੇ ਪਿੰਡ ਚੱਕ ਬਾਮੂ ਦੇ ਕਾਂਗਰਸੀ ਕਾਰਜਕਾਰੀ ਸਰਪੰਚ 'ਤੇ ਮਨਰੇਗਾ ਦੇ ਲੱਖਾਂ ਰੁਪਏ ਹੜੱਪਣ ਦੇ ਦੋਸ਼ ਲੱਗੇ ਹਨ। ਦਸੂਹਾ ਦੇ ਪਿੰਡ ਚੱਕ ਬਾਮੂ ਦੇ ਕਾਂਗਰਸੀ ਸਰਪੰਚ ਖਿਲਾਫ ਪਿੰਡ ਦੇ ਪੰਚ ਭੁਪਿੰਦਰ ਸਿੰਘ ਨੇ ਬੀਡੀਪੀਓ ਦਸੂਹਾ ਨੂੰ ਸਿਕਾਇਤ ਦਿੱਤੀ। ਇਸ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਮਨਰੇਗਾ ਸਕੀਮ ਤਹਿਤ ਕੰਮ 'ਤੇ ਰੱਖੇ ਜਾਂਦੇ ਦਿਹਾੜੀਦਾਰਾਂ ਨੂੰ ਦੇਣ ਵਾਲੇ ਪੈਸੇ ਫਰਜੀ ਦਿਹਾੜੀਦਾਰਾਂ ਦੇ ਨਾਮ 'ਤੇ ਪਿੰਡ ਦੇ ਸਰਪੰਚ ਕਢਵਾ ਕੇ ਜਿੱਥੇ ਪਿੰਡ ਦੇ ਲੋਕਾਂ ਨਾਲ ਗਰੀਬ ਮਾਰ ਕੀਤੀ ਹੈ ਉਥੇ ਹੀ ਸਰਕਾਰ ਦੇ ਲੱਖਾਂ ਰੁਪਏ ਨੂੰ ਚੂਨਾ ਲਾਉਣ ਦਾ ਮਾਮਲਾ ਪਿੰਡ ਵਿੱਚ ਜ਼ੋਰ ਫੜਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਆਏ ਏ ਪੀ ਉ ਜਾਂਚ ਅਧਿਕਾਰੀ ਵੀ ਪਿੰਡ ਦੇ ਰੱਖੇ ਗਏ ਖੁੱਲੇ ਇਜਲਾਸ ਵਿੱਚੋਂ ਟਾਲਮਟੋਲ ਕਰ ਕੇ ਸਿਕਾਇਤ ਕਰਤਾ 'ਤੇ ਇਲਜਾਮ ਲਗਾ ਕੇ ਅਗਲੀ ਬਾਰ ਦਾ ਬਹਾਨਾ ਬਣਾ ਕੇ ਨਿਕਲ ਗਏ।