ਨਸ਼ੇੜੀ ਨੌਜਵਾਨ ਨੇ ਰੋ-ਰੋ ਦੱਸਿਆ ਆਪਣ ਹਾਲ,ਕਿਹਾ ਕੋਈ ਨਸ਼ੇ ਤੋਂ ਬਚਾ ਲਓ, ਮਰ ਜਾਵਾਂਗੇ - drug addict youth of Ferozepur
ਫਿਰੋਜ਼ਪੁਰ: ਨਸ਼ੇ ਤੋਂ ਪੀੜਤ ਇੱਕ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਨਸ਼ੇ ਦੇ ਆਦੀ ਨੌਜਵਾਨ ਨੇ ਰੋ-ਰੋ ਸਰਕਾਰ ਤੋਂ ਨਸ਼ੇ ਦੀ ਲਤ ਤੋਂ ਖਹਿੜਾ ਛੁਡਵਾਉਣ ਦਾ ਵਾਸਤਾ ਪਾਇਆ ਹੈ। ਨੌਜਵਾਨ ਕਾਰਨ ਉਹ ਬਰਬਾਦ ਹੋ ਚੁੱਕਿਆ ਹੈ ਕਿਉਂਕਿ ਜਦੋਂ ਉਸਨੂੰ ਨਸ਼ਾ ਨਹੀਂ ਮਿਲਦਾ ਤਾਂ ਉਹ ਚੋਰੀਆਂ ਕਰਦੇ ਹਨ ਅਤੇ ਫੜ੍ਹੇ ਜਾਣ ਤੇ ਲੋਕ ਉਨ੍ਹਾਂ ਦੀ ਕੁੱਟਮਾਰ ਕਰਦੇ ਹਨ। ਨੌਜਵਾਨ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕਰਦਾ ਦਿਖਾਈ ਦਿੱਤਾ ਹੈ ਕਿ ਉਸ ਨੂੰ ਕਿਸੇ ਵੀ ਨਸ਼ਾ ਛੁਡਾਊ ਸੈਂਟਰ ਵਿੱਚ ਭੇਜ ਦਿੱਤਾ ਜਾਵੇ ਤਾਂ ਕਿ ਉਹ ਨਸ਼ੇ ਤੋਂ ਬਚ ਸਕੇ। ਇਹ ਨੌਜਵਾਨ ਗੁਰੂ ਹਰਸਹਾਏ ਦਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਵੀ ਚੌਕਸ ਹੋ ਗਈ ਹੈ ਅਤੇ ਇਸ ਨੌਜਵਾਨ ਨੂੰ ਪੂਰੇ ਇਲਾਕੇ ਵਿੱਚ ਲੱਭ ਰਹੀ ਹੈ ਤਾਂ ਕਿ ਉਸਨੂੰ ਲੱਭ ਕੇ ਉਸਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਭੇਜਿਆ ਜਾ ਸਕੇ।