ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ - ਆਮ ਲੋਕਾ
ਜਲੰਧਰ: ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਜਦੋਂ ਜਲੰਧਰ ਦੇ ਕਸਬਾ ਫਿਲੌਰ ਵਿੱਖੇ ਜਦੋਂ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਦੇ ਭਾਅ ਪੁੱਛੇ ਗਏ ਤੇ ਉਹ ਅਸਮਾਨ ਨੂੰ ਛੂੰਹਦੇ ਨਜ਼ਰ ਆਏ। ਜਿਸ ਦਾ ਕੀ ਆਮ ਲੋਕਾਂ ਦੀ ਜੇਬ 'ਤੇ ਬੋਝ ਪੈ ਰਿਹਾ ਹੈ। ਸਬਜ਼ੀ ਲੈਣ ਆਏ ਹੋਏ ਲੋਕਾਂ ਦਾ ਕਹਿਣਾ ਹੈ ਕਿ ਇਕ ਤਾਂ ਪਹਿਲੇ ਹੀ ਉਨ੍ਹਾਂ ਦੇ ਕਾਰੋਬਾਰ ਬੰਦ ਪਏ ਹੋਏ ਹਨ ਅਤੇ ਦੂਜਾ ਪਾਸੇ ਹੁਣ ਮਹਿੰਗਾਈ ਉਨ੍ਹਾਂ 'ਤੇ ਹੋਰ ਬੋਝ ਪਾ ਰਹੀ ਹੈ। ਸਬਜ਼ੀਆਂ ਹੁਣ ਬਹੁਤ ਮਹਿੰਗੀਆਂ ਹੋਈਆਂ ਪਈਆਂ ਹਨ, ਜਿਸ ਕਾਰਨ ਜਿਹੜਾ ਆਮ ਲੋਕਾਂ ਦਾ ਗੁਜ਼ਾਰਾ ਕਰਨਾ ਬੇਹੱਦ ਮੁਸ਼ਕਿਲ ਹੋ ਰਿਹਾ ਹੈ।