ਪੁਲਿਸ ਵੱਲੋਂ 1 ਕਿੱਲੋ ਹੈਰੋਇਨ ਅਤੇ 1 ਮੋਟਰਸਾਈਲ ਸਮੇਤ 2 ਨੌਜਵਾਨ ਕਾਬੂ - Taran Taran latest news in Punjabi
ਤਰਨਤਾਰਨ ਦੀ ਥਾਣਾ ਵਲਟੋਹਾ ਪੁਲਿਸ ਨੇ ਇੱਕ ਕਿੱਲੋ ਹੈਰੋਇਨ ਅਤੇ ਬਿਨ੍ਹਾਂ ਨੰਬਰੀ ਮੋਟਰਸਾਈਕਲ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਬ ਡਿਵੀਜ਼ਨ ਭਿੱਖੀਵਿੰਡ ਦੇ DSP ਡਾ. ਪ੍ਰੀਤਇੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਵਲਟੋਹਾ ਦੇ SHO ਜਗਦੀਪ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਪਿੰਡ ਮਹਿਮੂਦਪੁਰਾ ਪੁਲ ਸੂਆ 'ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਮੁਖਬਰ ਖਾਸ ਨੇ ਹਾਜ਼ਰ ਹੋ ਕੇ ਇਤਲਾਹ ਦਿੱਤੀ ਗਈ। ਇਹ ਇਤਲਾਹ ਠੋਸ ਬੇਦਾਗ ਅਤੇ ਮੋਹਤਬਰੀਨ ਹੋਣ 'ਤੇ ਮੁਕੱਦਮਾ ਉਕਤ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਨਾਕਾਬੰਦੀ ਕਰਕੇ ਚੌਕਸੀ ਵਰਤਦੇ ਹੋਏ ਚੈਕਿੰਗ ਕੀਤੀ ਗਈ ਜੋ ਦੌਰਾਨੇ ਚੈਕਿੰਗ ਦੋਸ਼ੀ ਨਿਰਮਲ ਸਿੰਘ ਦੇ ਲੱਕ ਨਾਲ ਬੰਨੇ ਪਰਨ ਵਿੱਚੋਂ 510 ਗ੍ਰਾਮ ਹੈਰੋਇਨ ਅਤੇ ਗੁਰਸੇਵਕ ਸਿੰਘ ਦੇ ਲੱਕ ਨਾਲ ਬੰਨ ਪਰਨੇ ਵਿੱਚ 490 ਗ੍ਰਾਮ ਹੈਰੋਇਨ ਬਰਾਮਦ ਹੋਈ।