ਵਾਲਮੀਕਿ ਜਥੇਬੰਦੀਆਂ ਨੇ ਰੋਕੀਆਂ ਟ੍ਰੇਨਾਂ, ਵੇਖੋ ਵੀਡੀਓ - ਕਲਰਜ਼ ਚੈਨਲ
ਅੰਮ੍ਰਿਤਸਰ ਵਿੱਚ ਸ਼ਨੀਵਾਰ ਸਵੇਰੇ ਵਾਲਮੀਕਿ ਜਥੇਬੰਦੀਆਂ ਵਲੋਂ ਅੰਮ੍ਰਿਤਸਰ ਵੱਲੋਂ ਰੇਲਵੇ ਫਾਟਕ ਉੱਤੇ ਟ੍ਰੇਨਾਂ ਰੋਕੀਆਂ ਗਈਆਂ। ਵਾਲਮੀਕਿ ਜਥੇਬੰਦੀਆਂ ਵਲੋਂ 7 ਤਰੀਕ ਨੂੰ ਅੰਮ੍ਰਿਤਸਰ ਜਲੰਧਰ ਬੰਦ ਦੀ ਕਾਲ ਦਿੱਤੀ ਗਈ ਹੈ। ਵਾਲਮੀਕਿ ਜਥੇਬੰਦੀਆਂ ਦਾ ਕਹਿਣਾ ਹੈ ਕਿ ਟੀਵੀ ਉੱਤੇ ਕਲਰਜ਼ ਚੈਨਲ 'ਤੇ ਨਾਟਕ 'ਰਾਮ ਸਿਆ ਕੇ ਲਵ ਕੁਸ਼' ਵਿੱਚ ਕੁੱਝ ਵਾਲਮੀਕਿ ਸਮੂਹ ਬਾਰੇ ਗ਼ਲਤ ਦ੍ਰਿਸ਼ ਵਿਖਾਏ ਗਏ ਸੀ ਜਿਸ ਨੂੰ ਲੈ ਕੇ 2 ਮਹੀਨੇ ਪਹਿਲਾਂ ਹੀ ਅੰਮ੍ਰਿਤਸਰ-ਜਲੰਧਰ ਵਿੱਚ ਇਸ ਨਾਟਕ ਦੇ ਨਿਰਦੇਸ਼ਕ, ਨਿਰਮਾਤਾ ਤੇ ਲੇਖਕ 'ਤੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਨ੍ਹਾਂ ਦੀ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਢਿੱਲੇ ਰਵੱਈਏ ਕਾਰਨ ਇਨ੍ਹਾਂ ਦੀ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਜਿਸ ਕਾਰਨ ਵਾਲਮੀਕਿ ਜਥੇਬੰਦੀਆਂ ਵਲੋਂ ਇਹ ਕਦਮ ਚੁੱਕਣਾ ਪਿਆ। ਮੌਕੇ 'ਤੇ ਪੰਜਾਬ ਪੁਲਿਸ ਅੰਮ੍ਰਿਤਸਰ ਤੋਂ ਡੀਸੀਪੀ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਵਾਲਮੀਕਿ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਗਿਆ ਹੈ, ਉਸ ਮੁਤਾਬਕ ਕਾਨੂੰਨੀ ਤੌਰ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
Last Updated : Sep 7, 2019, 12:04 PM IST